ਸਿੱਧੂ ਨੂੰ ਆਊਟ ਕਰਦਾ ਕੈਪਟਨ ਖ਼ੁਦ ਹੋਇਆ ਕਲੀਨ ਬੋਲਡ ! - high court
🎬 Watch Now: Feature Video
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵਜ਼ਾਰਤ ਦੇ ਮਹਿਕਮਿਆਂ ਵਿੱਚ ਫੇਰ ਬਦਲ ਕੀਤਾ ਹੈ ਜਿਸ ਦੀਆਂ ਸਭ ਤੋਂ ਵੱਧ ਬਿੜਕਾਂ ਸਨ ਕਿ ਨਵਜੋਤ ਸਿੰਘ ਸਿੱਧੂ ਦਾ ਅਹੁਦਾ ਬਦਲਿਆ ਜਾਵੇਗਾ। ਹੋਇਆ ਉਹੀ ਜੋ ਕਨਸੋਆਂ ਸਨ ਕਿ ਸਿੱਧੂ ਦਾ ਅਹੁਦਾ ਬਦਲਿਆ ਗਿਆ ਪਰ ਇਸ ਦੇ ਬਦਲੇ ਸਿੱਧੂ ਨੂੰ ਬਿਜਲੀ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਇਸ ਵਿੱਚ ਸਿੱਧੂ ਨੂੰ ਸਜ਼ਾ ਮਿਲੀ ਹੈ ਜਾਂ ਇਨਾਮ ਮਿਲਿਆ ਹੈ।