ਬੇਖੌਫ ਬਦਮਾਸ਼ਾਂ ਨੇ ਚੱਲਦੀ ਕਾਰ ਉੱਤੇ ਚਲਾਈ ਗੋਲੀ, ਵਾਲ ਵਾਲ ਬਚੇ ਕਾਰ ਸਵਾਰ - ਚੱਲਦੀ ਕਾਰ ਉੱਤੇ ਗੋਲੀ ਚਲਾਉਣ ਦਾ ਮਾਮਲਾ
🎬 Watch Now: Feature Video

ਬਠਿੰਡਾ ਦੇ ਚੰਡੀਗੜ੍ਹ ਨੈਸ਼ਨਲ ਹਾਈਵੇ ਵਿਖੇ ਚੱਲਦੀ ਕਾਰ ਉੱਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗਣੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਾਮਲੇ ਸਬੰਧੀ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਚੰਡੀਗੜ੍ਹ ਏਅਰਪੋਰਟ ਤੋਂ ਆਪਣੀ ਕਾਰ ਵਿੱਚ ਬਿਠਾ ਕੇ ਆਪਣੇ ਘਰ ਵਾਪਸ ਬਠਿੰਡਾ ਆ ਰਹੇ ਸੀ ਕਿ ਰਸਤੇ ਵਿਚ ਬਠਿੰਡਾ ਚੰਡੀਗੜ੍ਹ ਰੋਡ ’ਤੇ ਇਕ ਕਾਰ ਸਵਾਰ ਵਿਅਕਤੀ ਨੇ ਉਨ੍ਹਾਂ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਉਹ ਵਾਲ ਵਾਲ ਬਚੇ ਜਦਕਿ ਗੋਲੀ ਉਨ੍ਹਾਂ ਦੇ ਕਾਰ ਦੇ ਆਰ ਪਾਰ ਹੋ ਗਈ। ਫਿਲਹਾਲ ਮਾਮਲੇ ਸਬੰਧੀ ਨੌਜਵਾਨਾਂ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਦੂਜੇ ਪਾਸੇ ਐਸਐਚਓ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਕਿ ਦੇਰ ਰਾਤ ਨੂੰ ਕਾਰ ਉੱਤੇ ਫਾਇਰਿੰਗ ਹੋਈ ਹੈ ਇਸ ਮਾਮਲੇ ਵਿੱਚ ਜਾਂਚ ਪੜਤਾਲ ਚੱਲ ਰਹੀ ਹੈ ਜੋ ਵੀ ਦੋਸ਼ੀ ਹੋਵੇਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ।