ਬਠਿੰਡਾ ਵਿੱਚ ਸੜਕ ਹਾਦਸਾ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ - ਬਠਿੰਡਾ ਦੇ ਨਥਾਣਾ ਰੋਡ ਉੱਤੇ ਸੜਕ ਹਾਦਸਾ
🎬 Watch Now: Feature Video
road accident in bathinda ਜ਼ਿਲ੍ਹਾ ਬਠਿੰਡਾ ਦੇ ਪਿੰਡਾਂ ਜੰਡਾਂ ਵਾਲੇ ਤੋਂ ਨਥਾਣਾ ਰੋਡ ਉੱਤੇ ਪਿੰਡ ਗਿੱਦੜਾਂ ਵਾਲੇ ਨਜ਼ਦੀਕ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ਵਿੱਚ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਫਿਲਾਹਲ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਤੁੰਗਵਾਲੀ ਦਾ ਇੱਕ ਨੌਜਵਾਨ ਆਪਣੇ ਸਹੁਰੇ ਪਰਿਵਾਰ ਪਿੰਡ ਗਿੱਦੜਾਂ ਤੋਂ ਆਪਣੀ ਗੱਡੀ ਉੱਤੇ ਆਪਣੇ ਪਿੰਡ ਜਾ ਰਿਹਾ ਸੀ, ਜਿਸ ਨਾਲ ਉਸਦਾ ਪਿਤਾ ਉਸਦੀ ਪਤਨੀ ਅਤੇ ਇੱਕ ਵਿਅਕਤੀ ਸ਼ਾਮਲ ਸੀ। ਪਿੰਡ ਗਿੱਦੜਾਂ ਤੋਂ ਅੱਗੇ ਗੱਡੀ ਇੱਕ ਮੋੜ ਉੱਤੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ਨਾਲ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ।