ਕਿਰਤ ਕਾਨੂੰਨਾਂ 'ਚ ਸੋਧਾਂ ਰੱਦ ਕਰਵਾਉਣ ਲਈ ਪਟਿਆਲਾ ਚੱਲੋ ਤਹਿਤ ਰੈਲੀ - ਪਟਿਆਲਾ ਚੱਲੋ ਤਹਿਤ ਰੈਲੀ
🎬 Watch Now: Feature Video
ਮਾਨਸਾ: ਮਜਦੂਰ ਮੁਕਤੀ ਮੋਰਚਾ ਪੰਜਾਬ ਨੇ ਸਮਾਉਂ ਵਿਖੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਵਾਉਣ ਲਈ ਪਟਿਆਲਾ ਚੱਲੋਂ ਤਹਿਤ ਰੈਲੀ ਕੀਤੀ। ਪਿੰਡ ਸਮਾਉਂ ਦੀ ਸੱਥ ਵਿੱਚ ਨਵੇਂ ਬਿਜਲੀ ਮੀਟਰਾਂ, ਹਜ਼ਾਰਾਂ ਦੇ ਆਏ ਬਿਜਲੀ ਬਿੱਲਾਂ ਔਰਤ ਕਰਜ਼ਾ ਮੁਕਤੀ ਸਮੇਤ ਵੱਖ-ਵੱਖ ਮਜ਼ਦੂਰ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ। ਇਸ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਸੰਬੋਧਨ ਕੀਤਾ।ਇਹਨਾਂ ਮੰਗਾਂ ਸੰਬੰਧੀ 26 ਮਾਰਚ ਨੂੰ ਪਟਿਆਲਾ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਇੱਕਠ ਵਿੱਚ ਸ਼ਾਮਲ ਹੁਣ ਦੀ ਅਪੀਲ ਕੀਤੀ।