ਕਾਂਗਰਸ ਅਮਰਜੀਤ ਸੰਦੋਆ ਨੂੰ 'ਆਪ' 'ਚ ਜਾਣ ਤੋਂ ਨਹੀਂ ਰੋਕੇਗੀ: ਵੇਰਕਾ - aap punjab mla latest news
🎬 Watch Now: Feature Video
ਚੰਡੀਗੜ੍ਹ:ਅਮਰਜੀਤ ਸੰਦੋਆ ਵੱਲੋਂ ਅਸਤੀਫ਼ਾ ਵਾਪਸ ਲੈਣ 'ਤੇ ਜਿੱਥੇ ਹਰ ਕੋਈ ਟਿੱਪਣੀ ਕਰ ਰਿਹਾ ਹੈ, ਉੱਥੇ ਹੀ ਕਾਂਗਰਸ ਪਾਰਟੀ ਦੇ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਸੰਦੋਆ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਕਿਸੇ ਨੇ ਸੱਦਾ ਨਹੀ ਭੇਜਿਆ ਸੀ ਉਹ ਆਪ ਹੀ ਸ਼ਾਮਲ ਹੋਏ ਸੀ ਤੇ ਆਪ ਹੀ ਜਾ ਰਹੇ ਹਨ। ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਨੂੰ ਜਾਣ ਤੋਂ ਨਹੀਂ ਰੋਕੇਗੀ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸੇ ਮਜ਼ਦੂਰ ਨੂੰ ਬੰਨ੍ਹ ਕੇ ਨਹੀਂ ਰੱਖਿਆ ਹੋਇਆ। ਉੱਥੇ ਹੀ ਦੂਜੇ ਪਾਸੇ ਮਨਪ੍ਰੀਤ ਬਾਦਲ ਵੱਲੋਂ ਜੀਐੱਸਟੀ ਰਿਫੰਡ ਦੀ ਮੰਗ 'ਤੇ ਵੇਰਕਾ ਨੇ ਕਿਹਾ ਕਿ ਤਕਰੀਬਨ ਚਾਰ ਹਜ਼ਾਰ ਕਰੋੜ ਦਾ ਰਿਫੰਡ ਹਾਲੇ ਬਾਕੀ ਹਨ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਨੂੰ ਜਲਦ ਤੋਂ ਜਲਦ ਜਾਰੀ ਕਰੇ ਤਾਂ ਜੋ ਉਨ੍ਹਾਂ ਉੱਪਰ ਜ਼ਿੰਮੇਵਾਰੀਆਂ ਹਨ ਉਸ ਨੂੰ ਨਿਭਾਇਆ ਜਾ ਸਕੇ।