ਪਾਕਿਸਤਾਨ ਬਾਰਡਰ ਨੇੜੇ ਖੇਤ ’ਚੋਂ ਮਿਲਿਆ ਡਰੋਨ, ਤਸਵੀਰਾਂ ਆਈਆਂ ਸਾਹਮਣੇ - ਖੇਤ ਵਿੱਚੋਂ ਮਿਲਿਆ ਡਰੋਨ
🎬 Watch Now: Feature Video
ਅੰਮ੍ਰਿਤਸਰ: ਜ਼ਿਲ੍ਹੇ ਦੇ ਸਰਹੱਦੀ ਪਿੰਡ ਸਾਰੰਗੜਾ ਦੀ ਪੁਲਿਸ ਨੂੰ ਖੇਤ ਵਿੱਚ ਇੱਕ ਡਰੋਨ ਬਰਾਮਦ (Police found a drone in Sarangra village ) ਹੋਇਆ ਹੈ। ਪੁਲਿਸ ਨੇ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਕਿਸਾਨ ਨੇ ਉਨ੍ਹਾਂ ਜਾਣਕਾਰੀ ਦਿੱਤੀ ਸੀ ਕਿ ਉਸਦੇ ਖੇਤ ਵਿੱਚ ਡਰੋਨ ਪਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਪਰ ਪਹੁੰਚ ਡਰੋਨ ਨੂੰ ਕਬਜ਼ੇ ਵਿੱਚ ਲਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਬਾਰੇ ਅਜੇ ਪਤਾ ਨਹੀਂ ਚੱਲ ਸਕਿਆ ਹੈ ਕਿ ਡਰੋਨ ਕਿੱਥੋਂ ਆਇਆ ਹੈ। ਇਸ ਦੌਰਾਨ ਉਨ੍ਹਾਂ ਇਹ ਗੱਲ ਜ਼ਰੂਰ ਕਹੀ ਹੈ ਕਿ ਇਹ ਡਰੋਨ ਛੋਟਾ ਹੈ ਅਤੇ ਇਸਦੀ ਬੈਟਰੀ ਅੱਧੇ ਕੁ ਘੰਟੇ ਤੱਕ ਚੱਲਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਕਿੱਥੋਂ ਆਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਬਾਰੇ ਬੀਐਸਐਫ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ।