ਨਿਹੰਗ ਸਿੰਘ ਉੱਤੇ ਲੱਗੇ ਨਸ਼ਾ ਵੇਚਣ ਦੇ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਵੀਡੀਓ ਵਾਇਰਲ - Nihang Singh on charges of selling drugs
🎬 Watch Now: Feature Video
ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੇ ਨੁਮਾਇੰਦਿਆ ਵੱਲੋਂ ਇੱਕ ਨਿਹੰਗ ਸਿੰਘ ਨੂੰ ਨਸ਼ੀਲੇ ਪਦਾਰਥ ਸਮੇਤ ਸਥਾਨਕ ਪੁਲਸ ਦੇ ਹਵਾਲੇ ਨਾਲ ਕਾਬੂ (Nihang Singh arrested with drugs ) ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਅਤੇ 'ਆਪ' ਦੇ ਨੁਮਿਾਇੰਦਿਆਂ ਦਾ ਕਹਿਣਾ ਹੈ ਕਿ ਕਾਬੂ ਕੀਤਾ ਗਿਆ ਨਿਹੰਗ ਸਿੰਘ ਪਿਛਲੇ ਸਮੇਂ ਤੋ ਪਿੰਡ ਖਡੂਰ ਸਾਹਿਬ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ ਅਤੇ ਨਸ਼ੇ ਵੇਚਣ ਦਾ ਧੰਦਾ ਚਲਾ ਰਿਹਾ (Nihang was running the business of selling drugs) ਸੀ,ਜਿਸ ਦੀ ਭਿਣਕ ਪੈਣ ਉੱਤੇ ਉਕਤ ਨਿਹੰਗ ਦੀ ਰਿਹਾਇਸ਼ ਉੱਤੇ ਛਾਪੇਮਾਰੀ (Raid on Nihang's residence) ਕਰਦਿਆਂ ਨਸ਼ਿਆ ਸਮੇਤ ਕਈ ਇਤਰਾਜ਼ਯੋਗ ਵਸਤੂਆ ਬਰਾਮਦ ਕੀਤੀ ਗਈਆਂ ਹਨ। ਇਸ ਤੋਂ ਇਲਾਵਾ ਚੌਕੀ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਕਵਲਜੀਤ ਸਿੰਘ ਨਿਹੰਗ ਕੋਲੋ ਨਸ਼ਿਆ ਸਬੰਧੀ ਜੋ ਸਮਾਨ ਬਰਾਮਦ ਹੋਇਆ ਹੈ ਉਸ ਸਬੰਧੀ ਐਨਡੀਪੀਐਸ ਐਕਟ ਤਹਿਤ ਕੇਸ (A case has been registered under the NDPS Act) ਦਰਜ ਕੀਤਾ ਜਾ ਰਿਹਾ। ਨਾਲ਼ ਹੀ ਉਨ੍ਹਾਂ ਕਿਹਾ ਕਿ ਮੁਲਜ਼ਮ ਨਿਹੰਗ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।