'ਨਸ਼ਾ ਤਸਕਰਾਂ ਨਾਲ ਪੁਲਿਸ ਤੇ ਸਿਆਸੀ ਲੋਕਾਂ ਦੀ ਸਾਂਝ' - Police and politicians join hands with drug traffickers
🎬 Watch Now: Feature Video

ਬਠਿੰਡਾ: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Congress leader Navjot Singh Sidhu) ਐਤਵਾਰ ਨੂੰ ਸ਼ਹਿਰ ਦੇ ਧੋਬੀਆਣਾ ਰੋਡ (Dhobiana Road of the city) ਸਥਿਤ ਇੱਕ ਪਰਿਵਾਰ ਦੇ ਘਰ ਪੁੱਜੇ। ਉਕਤ ਪਰਿਵਾਰ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ (Drug overdose) ਕਾਰਨ ਜਾਨ ਚਲੀ ਗਈ ਹੈ। ਨਵਜੋਤ ਸਿੱਧੂ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ (Drug smugglers) ਅਤੇ ਪੁਲਿਸ ਅਤੇ ਸਿਆਸੀ ਲੋਕਾਂ ਦਾ ਗਠਜੋੜ ਤੋੜਨ ਦੀ ਲੋੜ ਹੈ, ਪਰ ਤਿੰਨ ਸਰਕਾਰਾਂ ਗਠਜੋੜ ਨੂੰ ਤੋੜਨ ਵਿੱਚ ਅਸਫ਼ਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਜੇਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ।