ਪਠਾਨਕੋਟ ਪੁਲਿਸ ਨੇ ਚਲਾਇਆ ਚੈਕਿੰਗ ਅਭਿਆਨ - ਪੁਲਿਸ ਪ੍ਰਸ਼ਾਸਨ
🎬 Watch Now: Feature Video
ਪਠਾਨਕੋਟ: ਜ਼ਿਲ੍ਹਾਂ ਪੁਲਿਸ ਨੇ ਮਾੜੇ ਅਨਸਰਾਂ ਦੇ ਵਿਰੋਧ 1 ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਇਸ ਚੈਕਿੰਗ ਦੇ ਤਹਿਤ ਪਠਾਨਕੋਟ ਬੱਸ ਸਟੈਂਡ 'ਤੇ ਪੁਲਿਸ ਪ੍ਰਸ਼ਾਸਨ ਨੇ ਡਾਗ ਸਕਵਾਡ ਦੀ ਟੀਮ ਦੇ ਨਾਲ ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਚੈਕਿੰਗ ਟੀਮ ਨੇ ਲੋਕਾਂ ਦੇ ਬੈਗ ਚੈਕ ਕੀਤੇ ਅਤੇ ਉਥੇ ਹੀ ਬੱਸਾਂ ਦੇ ਵਿੱਚ ਬੈਠੀਆਂ ਸਵਾਰਿਆ ਤੋਂ ਵੀ ਪੁੱਛਗਿੱਛ ਕੀਤੀ ਗਈ। ਇਸ ਚੈਕਿੰਗ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਚੈਕਿੰਗ ਟੀਮ ਦੇ ਇੰਚਾਰਜ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀਆਂ ਹਿਦਾਇਤਾਂ ਦੇ ਚਲਦੇ ਚੁਕਿੰਗ ਅਭਿਆਣ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਜਾਗਰੂਕ ਭੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ਕੀ ਚੀਜ ਮਿਲਦੀ ਹੈ ਤਾਂ ਉਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।