ਦੋ ਗੁੱਟਾ ਦੀ ਲੜਾਈ 'ਚ ਰਾਹਗੀਰ ਹੋਇਆ ਸ਼ਿਕਾਰ - night curfew
🎬 Watch Now: Feature Video

ਜਲੰਧਰ: ਬਸਤੀਆਂ ਖੇਤਰ ਵਿੱਚ ਨਾਈਟ ਕਰਫਿਊ ਦੌਰਾਨ ਦੋ ਗੁੱਟਾਂ 'ਚ ਲੜਾਈ ਹੋ ਗਈ, ਜਿਸ ਦੌਰਾਨ ਉਨ੍ਹਾਂ ਨੇ ਇੱਕ ਦੂਜੇ 'ਤੇ ਇੱਟਾਂ ਪੱਥਰਾਂ ਦੀ ਬਰਸਾਤ ਕਰ ਦਿੱਤੀ। ਇਸ ਘਟਨਾ ਸਥਲ ਤੋਂ ਗੁਜ਼ਰ ਰਹੇ ਬੇਗੁਨਾਹਾਂ ਰਾਹਗੀਰ 'ਤੇ ਨੌਜਵਾਨਾਂ ਨੇ ਹਥਿਆਰਾ ਨਾਲ ਹਮਲਾ ਕੀਤਾ। ਜਖਮੀ ਹੋਏ ਵਿਅਕਤੀ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਗੁੰਡਾਗਰਦੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਪੀੜਤ ਨੌਜਵਾਨ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ। ਪੁਲਿਸ ਨੇ ਪੀੜਤ ਵਿਅਕਤੀ ਦੇ ਬਿਆਨ ਲੈ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਾਲਿਆ ਦੀ ਮਜ਼ਦੂਰੀ ਵਿੱਚ ਘਟਨਾ ਨੂੰ ਅੰਜਾਮ ਦੇਣ ਵਾਲੀ ਇਹ ਤਸਵੀਰਾਂ ਬਿਆਨ ਕਰ ਰਹੀਆ ਹਨ ਕੀ ਪੁਲਿਸ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੋ ਰਹੀ ਹੈ ਅਤੇ ਅਪਰਾਧੀ ਖੁੱਲ੍ਹੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
Last Updated : Apr 5, 2021, 6:39 PM IST