ਅੰਮ੍ਰਿਤਸਰ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਵੱਡੀ ਲਾਹਪ੍ਰਵਾਹੀ ਆਈ ਸਾਹਮਣੇ - civil hospital doctors
🎬 Watch Now: Feature Video
ਅੰਮ੍ਰਿਤਸਰ: ਸਿਵਲ ਹਸਪਤਾਲ (Civil Hospital) 'ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦੋ ਬੱਚਿਆਂ ਦੇ ਜਨਮ ਤੋਂ ਬਾਅਦ ਇੱਕ ਔਰਤ ਨੇ ਸਿਵਲ ਹਸਪਤਾਲ ‘ਚ ਨਲਬੰਦੀ ਕਰਵਾਈ (Drainage was done in the Civil Hospital), ਪਰ ਪੇਟ ਵਿੱਚ ਦਰਦ ਹੋਣ ਕਾਰਨ ਜਦੋਂ ਉਸ ਦਾ ਅਲਟਰਾਸਾਊਂਡ ਕਰਵਾਇਆ ਗਿਆ, ਤਾਂ ਉਹ ਗਰਭਵਤੀ ਪਾਈ ਗਈ। ਪੀੜਤ ਨੇ ਦੱਸਿਆ ਕਿ ਇਸ ਨੇ 12 ਮਾਰਚ ਨੂੰ ਸਿਵਲ ਹਸਪਤਾਲ ਵਿੱਚ ਹੀ ਨਲਬੰਦੀ ਕਰਵਾਈ ਸੀ, ਪਰ ਡਾਕਟਰਾਂ (doctors) ਦੀ ਲਾਪਵਾਹੀ ਕਰਕੇ ਇਸ ਦੀ ਨਲਬੰਦੀ ਨਹੀਂ ਹੋਈ। ਜਿਸ ਕਰਕੇ ਉਹ ਫਿਰ ਤੋਂ ਗਰਭਵਤੀ ਹੋ ਗਈ। ਇਸ ਮੌਕੇ ਪੀੜਤ ਨੇ ਡਾਕਟਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਮਾਮਲਾ ਸਿਵਲ ਸਰਜਨ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।