ਫਤਿਹ ਦਿਵਸ: ਸ੍ਰੀ ਸ਼ਹੀਦ ਗੰਜ ਸਾਹਿਬ ਤੋਂ ਕਿਲਾ ਲੋਹਗੜ ਤੱਕ ਸਜਾਇਆ ਗਿਆ ਨਗਰ ਕੀਰਤਨ - ਫ਼ਤਿਹ ਦਿਵਸ ਮੌਕੇ ਇਕ ਨਗਰ ਕੀਰਤਨ
🎬 Watch Now: Feature Video
ਅੰਮ੍ਰਿਤਸਰ: ਜ਼ਿਲ੍ਹੇ ’ਚ ਸਿੱਖਾਂ ਨੂੰ ਮੁਗਲਾਂ ਖਿਲਾਫ਼ ਪਹਿਲੀ ਜੰਗ ’ਚ ਮਿਲੀ ਜਿੱਤ ’ਤੇ ਫ਼ਤਿਹ ਦਿਵਸ ਮੌਕੇ ਇਕ ਨਗਰ ਕੀਰਤਨ ਕੱਢਿਆ ਗਿਆ। ਇਸ ਨਗਰ ਕੀਰਤਨ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਕਿਲਾ ਲੌਹਗੜ ਤੱਕ ਕੱਢਿਆ ਗਿਆ। ਇਸ ਚ ਵੱਡੀ ਗਿਣਤੀ ਚ ਸੰਗਤਾਂ ਨੇ ਆਪਣੀ ਹਾਜ਼ਰੀ ਭਰੀ। ਦੱਸ ਦਈਏ ਕਿ ਨਗਰ ਕੀਰਤਨ ਗੁਰਦੁਆਰਾ ਕਿਲਾ ਲੌਹਗੜ ਵਿਚ ਖਤਮ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸ਼੍ਰੋਮਣੀ ਕਮੇਟੀ ਗ੍ਰੰਥੀ ਸਿੰਘ ਨੇ ਦੱਸਿਆ ਕਿ ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅੱਜ ਦੇ ਦਿਨ ਮੁਗਲਾਂ ਨਾਲ ਪਹਿਲੀ ਜੰਗ ਕਿਲਾ ਲੌਹਗੜ ਵਿਖੇ ਜਿੱਤੀ ਸੀ ਜਿਸਨੂੰ ਪਹਿਲੀ ਜੰਗ, ਪਹਿਲੀ ਫਤਿਹ, ਫ਼ਤਿਹ ਦਿਵਸ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ।