ਮਾਨਸਾ: ਪੁਲਿਸ ਨੇ 12013 'ਚੋਂ 11575 ਲੋਕਾਂ ਤੋਂ ਕਰਵਾਇਆ ਲਾਇਸੈਂਸੀ ਅਸਲਾ ਜਮ੍ਹਾਂ - ਨਗਰ ਕੌਂਸਲ ਚੋਣਾਂ
🎬 Watch Now: Feature Video
ਮਾਨਸਾ: ਪੁਲਿਸ ਨੇ ਨਗਰ ਕੌਂਸਲ ਚੋਣਾਂ ਅਮਨ ਸ਼ਾਤੀ ਨਾਲ ਕਰਵਾਉਣ ਦੇ ਲਈ ਲਾਇਸੈਂਸੀ ਅਸਲਾ ਵੀ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਭਰ ਦੇ ਵਿੱਚੋਂ ਅਸਲਾ ਜਮ੍ਹਾਂ ਕਰਵਾਇਆ ਜਾ ਰਿਹਾ ਹੈ ਤਾਂ ਕਿ ਇਨ੍ਹਾਂ ਨਗਰ ਕੌਂਸਲ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਪਰ 'ਚੋਂ 12013 ਅਸਲਾ ਲਾਇਸੈਂਸੀ ਹਨ, ਜਿਨ੍ਹਾਂ ਦੇ ਵਿੱਚੋਂ 11575 ਲਾਇਸੈਂਸੀ ਅਸਲਾ ਜਮ੍ਹਾਂ ਕਰਵਾਇਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ 95 ਫ਼ੀਸਦੀ ਅਸਲਾ ਜਮ੍ਹਾ ਕਰਵਾ ਲਿਆ ਹੈ ਅਤੇ ਜੋ ਅਸਲਾ ਬਾਕੀ ਰਹਿੰਦਾ ਹੈ ਉਹ ਵੀ ਜਲਦ ਹੀ ਜਮ੍ਹਾਂ ਕਰਵਾ ਲਿਆ ਜਾਵੇਗਾ।