ਲੋਹੜੀ ਦੇ ਤਿਉਹਾਰ 'ਤੇ ਨਹੀਂ ਆ ਰਹੀ ਪਿਛਲੇ ਸਾਲ ਵਾਂਗ ਰੋਣਕਾਂ
🎬 Watch Now: Feature Video
ਜਲੰਧਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪਰ ਇਸ ਸਾਲ ਲੋਹੜੀ ਦੇ ਤਿਉਹਾਰ ਵਿੱਚ ਹਰ ਸਾਲ ਦੀ ਤਰ੍ਹਾਂ ਉਹ ਰੌਣਕਾਂ ਨਜ਼ਰ ਨਹੀਂ ਆ ਰਹੀਆਂ ਜਿਵੇਂ ਕਿ ਪਹਿਲਾਂ ਹੁੰਦੀਆਂ ਸਨ। ਲੋਹੜੀ ਦੇ ਇਸ ਤਿਉਹਾਰ 'ਤੇ ਇਸ ਵਾਰ ਸਭ ਤੋਂ ਜ਼ਿਆਦਾ ਮਾਰ ਕੋਰੋਨਾ ਤੇ ਕਿਸਾਨੀ ਅੰਦੋਲਨ ਕਰਕੇ ਪਈ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਪਿੰਡਾਂ ਵਿੱਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਇਸ ਕਰਕੇ ਫਿੱਕਾ ਨਜ਼ਰ ਆ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਨ੍ਹਾਂ ਦੇ ਪਿੰਡ ਤੋਂ ਲੋਕੀ ਦਿੱਲੀ ਅੰਦੋਲਨ 'ਚ ਹਿੱਸਾ ਲੈਣ ਲਈ ਗਏ ਹੋਏ ਹਨ।