ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 100 ਕੁੜੀਆਂ ਨੂੰ ਪਾਈ ਲੋਹੜੀ - phagwara lohri latest news
🎬 Watch Now: Feature Video
ਫਗਵਾੜਾ ਵਿੱਚ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਲੋਹੜੀ ਦੇ ਮੌਕੇ ਸੌ ਕੁੜੀਆਂ ਨੂੰ ਲੋਹੜੀ ਪਾਈ, ਜਿੱਥੇ ਕਿ ਲੋਹੜੀ ਦੇ ਇਸ ਮੌਕੇ 'ਤੇ ਭਾਰੀ ਮੀਂਹ ਦਾ ਪ੍ਰਕੋਪ ਜਾਰੀ ਸੀ ਉੱਥੇ ਹੀ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਭਾਜਪਾ ਤੇ ਅਕਾਲੀ ਦਲ ਦੇ ਵਰਕਰਾਂ ਤੋਂ ਇਲਾਵਾ ਹੋਰ ਵੀ ਲੋਕਾਂ ਨੇ ਇਸ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਕੇਂਦਰੀ ਮੰਤਰੀ ਵੱਲੋਂ ਛੋਟੀਆਂ-ਛੋਟੀਆਂ ਕੁੜੀਆਂ ਨੂੰ ਲੋਹੜੀ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਸੋਮ ਪ੍ਰਕਾਸ਼ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਬੜਾ ਹੀ ਪਵਿੱਤਰ ਹੈ। ਮੁੰਡਿਆਂ ਤੋਂ ਵਧ ਕੇ ਕੁੜੀਆਂ ਦੀ ਲੋਹੜੀ ਪਾਉਣੀ ਚਾਹੀਦੀ ਹੈ।