ਫਾਜ਼ਿਲਕਾ 'ਚ ਕਿਸਾਨਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ - ਘਰੇੈਲੂ ਗੈਸ
🎬 Watch Now: Feature Video
ਫਾਜ਼ਿਲਕਾ:ਸੰਯੁਕਤ ਇਕਾਈ ਮੋਰਚਾ ਅਬੋਹਰ ਵੱਲੋਂ ਮਹਿੰਗਾਈ (Inflation) ਨੂੰ ਲੈ ਕੇ ਟੀ ਪੁਆਇੰਟ ਖੂਈਆਂ ਸਰਵਰ ਵਿੱਚ ਧਰਨਾ ਲਗਾਇਆ।ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜਲ (Petrol and Diesel)ਦੀਆਂ ਕੀਮਤਾਂ ਲਗਾਤਾਰ ਵਾਧਾ ਕੀਤਾ ਜਾਂਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਘਰੇੈਲੂ ਗੈਸ (Domestic Gas)ਅਤੇ ਹੋਰ ਲੋੜੀਦੀਆਂ ਵਸਤਾਂ ਦੇ ਭਾਅ ਦਿਨੋ ਦਿਨ ਵੱਧਦੇ ਜਾ ਰਹੇ ਹਨ।ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖੇਤੀਬਾੜੀ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਨਹੀ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗਾਈ ਨੂੰ ਲੈ ਕੇ ਦੇਸ਼ ਭਰ ਵਿਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।