ਦੇਸੀ ਸ਼ਰਾਬ ਦੀ ਵੱਡੀ ਖੇਪ ਕੀਤੀ ਬਰਾਮਦ - Sutlej river
🎬 Watch Now: Feature Video
ਫਿਰੋਜ਼ਪੁਰ:ਆਬਕਾਰੀ ਵਿਭਾਗ (Excise Department) ਅਤੇ ਪੁਲਿਸ (Police)ਵੱਲੋਂ ਦਰਿਆਈ ਖੇਤਰ ਵਿਚ ਛਾਪੇਮਾਰੀ ਹਜ਼ਾਰਾਂ ਲੀਟਰ ਲਾਹਣ ਅਤੇ ਰੂੜੀ ਮਾਰਕਾ ਦੇਸੀ ਸ਼ਰਾਬ ਬਰਾਮਦ ਕੀਤੀ।ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਪ੍ਰਭਦੀਪ ਸਿੰਘ ਵਿਰਕ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਆਬਕਾਰੀ ਵਿਭਾਗ ਨੇ ਸੀਆਈਏ ਸਟਾਫ ਪੁਲਿਸ ਨੂੰ ਨਾਲ ਲੈ ਕੇ ਦਰਿਆਈ ਖੇਤਰ ਵਿਚ ਕੀਤੀ। ਛਾਪੇਮਾਰੀ ਦੌਰਾਨ ਪਿੰਡ ਚਾਂਦੀਵਾਲਾ ਆਦਿ ਇਲਾਕੇ ਵਿਚੋਂ ਭਾਰੀ ਤਦਾਦ ਵਿਚ ਨਾਜਾਇਜ਼ ਨਿਕਲਦੀ ਸ਼ਰਾਬ ਬਰਾਮਦ ਕੀਤੀ ਹੈ । ਉਨ੍ਹਾਂ ਦੱਸਿਆ ਕਿ ਛਾਪੇ ਮਾਰੀ ਦੌਰਾਨ ਸਤਲੁਜ ਦਰਿਆ (Sutlej river)ਦੇ ਖੇਤਰ ਵਿੱਚੋਂ 7 ਲੋਹੇ ਦੇ ਡਰੰਮ , 4 ਸਿਲਵਰ ਦੇ ਪਤੀਲੇ ਵੱਡੇ , 35 ਤਰਪਾਲਾ ਬਰਾਮਦ ਹੋਈਆਂ ਹਨ । ਜਿਨ੍ਹਾਂ ਵਿੱਚ ਕਰੀਬ 55 - 60 ਹਜ਼ਾਰ ਲੀਟਰ ਲਾਹਣ ਪਾਈ ਹੋਈ ਸੀ । ਜਿਸ ਨੂੰ ਨਸ਼ਟ ਕਰ ਦਿੱਤਾ ਗਿਆ।