ਖੁਸ਼ਬੀਰ ਸਿੰਘ ਦਾ ਹੋਇਆ ਅੰਤਿਮ ਸਸਕਾਰ, ਕੈਨੇਡਾ 'ਚ ਹੋਈ ਸੀ ਮੌਤ - ਖੁਸ਼ਬੀਰ ਸਿੰਘ ਦਾ ਹੋਇਆ ਅੰਤਿਮ ਸਸਕਾਰ
🎬 Watch Now: Feature Video
ਅੰਮ੍ਰਿਤਸਰ: ਆਪਣੇ ਸੁਨਹਿਰੇ ਭਵਿੱਖ ਨੂੰ ਲੈ ਕੇ ਕੈਨੇਡਾ ਗਏ ਤਹਿਸੀਲ ਅਜਨਾਲਾ ਦੇ ਪਿੰਡ ਅਲੀਵਾਲ ਕੋਟਲੀ (Village Aliwal Kotli of Tehsil Ajnala) ਦੇ ਨੌਜਵਾਨ ਦੀ ਮੌਤ (Death of a young man) ਹੋ ਗਈ ਸੀ। ਮ੍ਰਿਤਕ ਦੀ ਪਛਾਣ ਖੁਸ਼ਬੀਰ ਸਿੰਘ ਵਜੋਂ ਹੋਈ ਹੈ। ਦਰਅਸਲ ਮ੍ਰਿਤਕ ਦੀ ਕੈਨੇਡਾ (Canada) ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ (Death during a road accident) ਹੋ ਗਈ ਸੀ। ਜਿਸ ਤੋਂ ਬਾਅਦ ਬਜ਼ੁਰਗ ਮਾਪਿਆ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀ ਅਪੀਲ ਭਾਰਤ ਸਰਕਾਰ (Government of India) ਨੂੰ ਕੀਤੀ ਗਈ ਸੀ ਅਤੇ ਖੁਸ਼ਬੀਰ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪਹੁੰਚੀ, ਜਿੱਥੇ ਖਸ਼ਬੀਰ ਸਿੰਘ ਦਾ ਅੰਤਿਮ ਸਸਕਾਰ ਕਰਿਆ।