ਕਿਰਾਏ ’ਤੇ ਕਾਰਾਂ ਲੈ ਅੱਗੇ ਗਹਿਣੇ ਰੱਖਣ ਵਾਲਾ ਸ਼ਖ਼ਸ ਕਾਬੂ - ਰਾਮਾ ਮੰਡੀ ਪੁਲਿਸ
🎬 Watch Now: Feature Video
ਜਲੰਧਰ: ਜ਼ਿਲ੍ਹੇ ਦੀ ਰਾਮਾ ਮੰਡੀ ਪੁਲਿਸ ਨੇ ਇੱਕ ਫਰੌਡ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਗੱਡੀ ਕਿਰਾਏ ‘ਤੇ ਲੈ ਲੈਂਦਾ ਸੀ ਤੇ ਅੱਗੇ ਉਸਨੂੰ ਗਿਰਵੀ ਰੱਖ ਦਿੰਦਾ ਸੀ। ਇਹ ਵਿਅਕਤੀ ਇਸ ਕੰਮ ਨੂੰ ਕਾਫ਼ੀ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਰਾਮਾਮੰਡੀ ਦੇ ਐਸਐਚਓ ਨਵਦੀਪ ਸਿੰਘ ਨੇ ਦੱਸਿਆ ਕਿ ਗੁਰਮੀਤ ਧਵਨ ਨਾਮ ਦੇ ਵਿਅਕਤੀ ਨੇ ਉਨ੍ਹਾਂ ਪਾਸ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਭੁਪਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਉਸ ਪਾਸੋਂ ਇਕ ਗੱਡੀ ਪੱਚੀ ਹਜ਼ਾਰ ਰੁਪਏ ਕਿਰਾਏ ’ਤੇ ਲਈ ਸੀ ਜਿਸ ਨੂੰ ਉਸ ਨੇ ਅੱਗੇ 2 ਲੱਖ ਰੁਪਏ ਦੇ ਵਿੱਚ ਗਹਿਣੇ ਧਰ ਦਿੱਤਾ। ਨਵਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਨੇ ਮੰਨਿਆ ਕਿ ਉਹ ਇਹ ਕਿਤਾ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ। ਨਵਦੀਪ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਕੇਸ ਨੂੰ ਇਨਵੈਸਟੀਗੇਟਰ ਕੀਤਾ ਤਾਂ ਉਨ੍ਹਾਂ ਨੂੰ ਉਸ ਪਾਸੋਂ 9 ਗੱਡੀਆਂ ਹੋਰ ਹਾਸਲ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਸ਼ਖ਼ਸ ਉਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਤੇ ਹੋਰ ਪੁੱਛਗਿੱਛ ਕਰ ਇਸ ਪਾਸੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।