ਜਲੰਧਰ ਪੁਲਿਸ ਨੇ ਕਾਬੂ ਕੀਤਾ ਇੱਕ ਨਸ਼ਾ ਤਸਕਰ - Jalandhar drug smuggler latest news
🎬 Watch Now: Feature Video
ਸਪੈਸ਼ਲ ਆਪਰੇਸ਼ਨ ਯੂਨਿਟ ਦੀ ਟੀਮ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਉਸਦੇ ਕੋਲੋਂ ਡੇਢ ਕਿੱਲੋ ਅਫ਼ੀਮ ਅਤੇ ਇਕ ਮਾਰੂਤੀ ਕਾਰ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਏਡੀਸੀਪੀ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਸਪੈਸ਼ਲ ਆਪਰੇਸ਼ਨ ਯੂਨਿਟ ਦੇ ਇੰਚਾਰਜ ਐਸਆਈ ਅਸ਼ਵਨੀ ਕੁਮਾਰ ਨੇ ਆਪਣੀ ਟੀਮ ਨਾਲ ਹੁਸ਼ਿਆਰਪੁਰ ਰੋਡ ਲੰਮਾ ਪਿੰਡ ਚੌਕ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਕਾਰ ਮਾਰੂਤੀ sx4 ਵਿੱਚ ਸਵਾਰ ਨਸ਼ਾ ਤਸਕਰ ਨੂੰ ਕਾਬੂ ਕਰ ਉਸਦੇ ਕੋਲੋਂ ਡੇਢ ਕਿਲੋ ਅਫੀਮ ਬਰਾਮਦ ਕੀਤੀ ਹੈ। ਪੁਲਿਸ ਨੇ ਆਰੋਪੀ 'ਤੇ ਥਾਣਾ ਡਿਵੀਜ਼ਨ ਨੰਬਰ ਆਠੇ ਵਿੱਚ ਮਾਮਲਾ ਦਰਜ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ। ਆਰੋਪੀ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚ ਇੱਕ ਲੱਖ ਰੁਪਏ ਕਿੱਲੋ ਦੇ ਹਿਸਾਬ ਦੇ ਨਾਲ ਅਫੀਮ ਲਿਆ ਕੇ ਬਠਿੰਡਾ ਰਾਏਪੁਰ ਲੁਧਿਆਣਾ ਅਤੇ ਜਲੰਧਰ ਵਿੱਚ ਦੋ ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਸਪਲਾਈ ਕਰਦਾ ਸੀ। ਬੁੱਧਵਾਰ ਨੂੰ ਵੀ ਉਹ ਅਫੀਮ ਦੀ ਸਪਲਾਈ ਦੇਣ ਜਾ ਰਿਹਾ ਸੀ।