ਅੰਮ੍ਰਿਤਸਰ 'ਚ ਮਨਾਇਆ ਆਜ਼ਾਦੀ ਦਿਹਾੜਾ - ਮੰਤਰੀ ਸੁਖਜਿੰਦਰ ਸਿੰਘ ਰੰਧਾਵਾ
🎬 Watch Now: Feature Video
ਅੰਮ੍ਰਿਤਸਰ: ਭਾਰਤ ਵਿਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਥਾਂ-ਥਾਂ ਸਮਾਗਮ ਹੋ ਰਹੇ ਹਨ। ਦੇਸ਼ 'ਚ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਆਜ਼ਾਦੀ ਦਾ ਜਸ਼ਨ ਪੂਰੇ ਜੋਸ਼ ਨਾਲ ਮਨਾਇਆ ਗਿਆ। ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਸ਼ਟਰੀ ਝੰਡਾ ਲਹਿਰਾਇਆ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸੰਗੀਤ ਦੀਆਂ ਧੁਨਾਂ ਵਿੱਚ ਰਾਸ਼ਟਰ ਭਗਤੀ ਦੇ ਗੀਤ ਗਾਏ ਅਤੇ ਰੰਗਾ-ਰੰਗ ਝਾਕੀਆਂ ਪੇਸ਼ ਕੀਤੀਆਂ। ਸੁਖਜਿੰਦਰ ਰੰਧਾਵਾ ਨੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਬੱਚਿਆਂ ਨੇ ਰਾਸਟਰੀ ਝੰਡੇ ਨੂੰ ਸਲਾਮ ਕੀਤਾ।