14 ਅਕਤੂਬਰ ਨੂੰ ਇਨਸਾਫ ਲਈ ਸਰਕਾਰ ਨਾਲ ਆਰਪਾਰ ਦੀ ਲੜਾਈ ਦਾ ਹੋਵੇਗਾ ਐਲਾਨ - ਸਿੱਖ ਸੰਗਠਨਾਂ ਨੇ ਕੋਟਕਪੂਰਾ ਚੌਂਕ ਵਿੱਚ ਪ੍ਰਦਰਸ਼ਨ
🎬 Watch Now: Feature Video
ਫਰੀਦਕੋਟ: ਸਾਲ 2015 ਵਿੱਚ 1 ਜੂਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੱਭਣ ਵਿਚ ਪੁਲਿਸ ਦੀ ਨਾਕਾਮਯਾਬੀ ਦੇ ਚਲਦੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਉਕਤ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਗਲੀਆ ਵਿੱਚ ਸੁੱਟ ਦਿੱਤਾ ਗਿਆ। ਜਦੋਂ ਇਹ ਅਣਹੋਣੀ ਘਟਨਾ ਸਿੱਖ ਸਮਾਜ ਦੇ ਕੰਨਾਂ ਵਿੱਚ ਪਈ ਤਾਂ ਸਿੱਖ ਸਮਾਜ ਵਿੱਚ ਰੋਸ ਭਰ ਗਿਆ। ਜਿਸ ਦੇ ਸਿੱਟੇ ਵੱਜੋਂ ਸਿੱਖ ਸੰਗਠਨਾਂ ਨੇ ਕੋਟਕਪੂਰਾ ਚੌਂਕ ਵਿੱਚ ਪ੍ਰਦਰਸ਼ਨ ਸ਼ੁਰੂ ਕੀਤਾ। ਇਸ ਤੋਂ ਬਾਅਦ ਪ੍ਰਦਰਸ਼ਨ ਅੱਗੇ ਵੱਲ ਨੂੰ ਵਧਿਆ ਤੇ ਬਹਿਬਲ ਕਲਾਂ ਵਿੱਚ ਪ੍ਰਦਰਸ਼ਨਕਾਰੀਆਂ ਤੇ ਹੋਈ ਫਾਇਰਿੰਗ ਦੁਰਾਨ ਦੋ ਲੋਕਾਂ ਦੀ ਮੌਤ ਹੋ ਗਈ ਸੀ। ਤਕਰੀਬਨ 8 ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਇਸ ਇਨਸਾਫ ਦੀ ਉਡੀਕ ਵਿੱਚ ਬੈਠੇ ਉਕਤ ਸ਼ਹੀਦਾਂ ਦੇ ਪਰਿਵਾਰ ਨੇ ਸੰਗਤ ਦੇ ਸਹਿਯੋਗ ਨਾਲ ਬਹਿਬਲ ਕਲਾਂ ਵਿਖੇ ਬੇਅਦਬੀ ਇਨਸਾਫ਼ ਮੋਰਚਾ ਲਗਾਇਆ ਹੋਇਆ ਹੈ। ਜਿਸ ਨੂੰ ਵੀ 10 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਪਰ ਪਰਿਵਾਰ ਅਨੁਸਾਰ ਇਨਸਾਫ ਨਹੀਂ ਮਿਲਿਆ।