Gurdaspur:ਹਾਦਸੇ 'ਚ ਪਤਨੀ ਦੀ ਮੌਤ - ਦੀਨਾਨਗਰ
🎬 Watch Now: Feature Video

ਗੁਰਦਾਸਪੁਰ:ਦੀਨਾਨਗਰ ਤੋਂ ਬਟਾਲਾ ਜਾ ਰਹੇ ਪਤੀ-ਪਤਨੀ ਅਤੇ ਬੱਚਿਆਂ ਨੂੰ ਵਾਹਨ ਨੇ ਨੈਸ਼ਨਲ ਹਾਈਵੇ ਸਥਿਤ ਰਣਜੀਤ ਬਾਗ਼ ਨੇੜੇ ਸਾਈਡ ਮਾਰੀ।ਹਾਦਸੇ ਵਿਚ ਪਤਨੀ ਦੀ ਮੌਕੇ ਉਤੇ ਮੌਤ (Death) ਹੋ ਗਈ ਅਤੇ 2 ਮਾਸੂਮ ਬੱਚੇ ਅਤੇ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਇਹਨਾਂ ਦਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ (Government Hospital)ਵਿੱਚ ਇਲਾਜ ਚੱਲ ਰਿਹਾ ਹੈ।ਜ਼ਖਮੀ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਦਾ ਰਹਿਣ ਵਾਲਾ ਹੈ ਅਤੇ ਆਪਣੀ ਪਤਨੀ ਜੋਤੀ ਅਤੇ 2 ਬੱਚਿਆਂ ਨਾਲ ਆਪਣੀ ਭੈਣ ਨੂੰ ਮਿਲਣ ਲਈ ਦੀਨਾਨਗਰ ਗਏ ਹੋਏ ਸਨ ਅਤੇ ਜਦੋਂ ਉਹ ਵਾਪਿਸ ਆ ਰਹੇ ਸਨ। ਉਹ ਰਣਜੀਤ ਬਾਗ਼ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆਏ ਇਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਸਾਈਡ ਮਾਰ ਦਿੱਤੀ।