ਦਿੱਲੀ ਦੇ ਆਈ.ਜੀ.ਆਈ ਏਅਰਪੋਰਟ 'ਤੇ ਸੋਨੇ ਸਮੇਤ ਤਸਕਰ ਗ੍ਰਿਫ਼ਤਾਰ - ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ
🎬 Watch Now: Feature Video
ਨਵੀਂ ਦਿੱਲੀ— ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਦੀ ਟੀਮ ਨੇ ਇਕ ਸੋਨੇ ਦੇ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਮੁਲਜ਼ਮ ਨੂੰ ਗ੍ਰੀਨ ਚੈਨਲ ਪਾਰ ਕਰਦੇ ਹੋਏ ਫੜ ਲਿਆ। ਸ਼ੱਕ ਦੇ ਆਧਾਰ 'ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਦਾ ਸੋਨਾ ਬਰਾਮਦ ਹੋਇਆ। ਆਬੂ ਧਾਬੀ ਤੋਂ ਦਿੱਲੀ ਆਏ ਯਾਤਰੀ ਨੇ ਆਪਣੇ ਗੁਦਾ ਅਤੇ ਵਾਲਾਂ ਦੀ ਵਿੱਗ ਵਿੱਚ ਸੋਨੇ ਦਾ ਪੇਸਟ ਛੁਪਾ ਲਿਆ ਸੀ। ਜਿਸ ਦੀ ਜਾਂਚ ਦੌਰਾਨ ਸੋਨੇ ਦੀ ਪੇਸਟ ਜ਼ਬਤ ਕਰ ਲਈ ਗਈ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਕਰੀਬ 30 ਲੱਖ ਰੁਪਏ ਦੱਸੀ ਜਾ ਰਹੀ ਹੈ।