GOG ਨੇ ਵਿਧਾਇਕ ਦੀ ਕਾਰ ਨੂੰ ਘੇਰਾ ਪਾ ਕੀਤਾ ਪ੍ਰਦਰਸ਼ਨ - ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ
🎬 Watch Now: Feature Video
ਫ਼ਿਰੋਜ਼ਪੁਰ ਵਿੱਚ ਪ੍ਰਧਾਨ ਹਰਜੀਤ ਸਿੰਘ GOG ਤਰਨਤਾਰਨ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ ਸਾਰਾਗੜ੍ਹੀ ਵਿੱਚ ਇਕੱਠੇ ਹੋਏ ਗਾਰਡੀਅਨਜ ਆਫ ਗਵਰਨੈਂਸ ਦੇ ਆਗੂਆਂ ਨੂੰ ਕਿਹਾ ਗਿਆ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਕੈਬਨਿਟ ਮੀਟਿੰਗ ਵਿੱਚ ਫ਼ੌਜੀਆਂ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਜੇ ਇੱਕ ਮੰਤਰੀ ਸ਼ਹੀਦਾਂ ਬਾਰੇ ਗਲਤ ਬੋਲਦਾ ਹੈ ਤੇ ਉਸ ਨੂੰ ਸ਼ਹੀਦਾਂ ਦਾ ਮਾਣ ਸਨਮਾਨ ਕਰਨ ਦਾ ਕੋਈ ਹੱਕ ਨਹੀਂ ਤੇ ਉਸਨੂੰ ਆਪਣੇ ਅਹੁਦੇ ਤੇ ਬਣੇ ਰਹਿਣ ਦਾ ਵੀ ਕੋਈ ਹੱਕ ਨਹੀਂ ਉਨ੍ਹਾਂ ਕਿਹਾ ਕਿ ਜੀਓ ਜੀ ਵਲੋਂ ਇਸ ਕਰਕੇ ਫੌਜਾ ਸਿੰਘ ਸਰਾੜੀ ਕੈਬਨਿਟ ਮੰਤਰੀ ਦਾ ਵਿਰੋਧ ਕੀਤਾ ਗਿਆ ਤੇ ਘਿਰਾਓ ਕੀਤਾ ਗਿਆ।