ਡਾ. ਵਿਜੇ ਸਿੰਗਲਾ ਦਾ ਵੱਡਾ ਦਾਅਵਾ, 'ਕੋਈ ਸਾਬਿਤ ਕਰਦੇ ਕਿ ਇੱਕ ਰੁਪਇਆ ਵੀ ਲਿਆ ਹੋਵੇ' - Former Health Minister Vijay Singla big statement released on bail in corruption case
🎬 Watch Now: Feature Video

ਮਾਨਸਾ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਜ਼ਮਾਨਤ 'ਤੇ ਬਾਹਰ ਆਉਣ ਤੋਂ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਨਿਰਸਵਾਰਥ ਸੇਵਾ ਕਰਦੇ ਰਹੇ ਹਨ ਅਤੇ ਇਸੇ ਤਰ੍ਹਾਂ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ 'ਚ ਜੋ ਵੀ ਕੰਮ ਕੀਤਾ ਹੈ, ਉਸ ਵਿੱਚ ਉਨ੍ਹਾਂ ਨੇ ਨਿਰਸਵਾਰਥ ਕੰਮ ਕੀਤਾ ਹੈ। ਇਸਦੇ ਨਾਲ ਹੀ ਸਿੰਗਲਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਕੋਈ ਵੀ ਇਹ ਸਾਬਿਤ ਕਰਕੇ ਵਿਖਾਵੇ ਕਿ ਉਸਦੇ ਵਿਭਾਗ ਵਿੱਚ ਉਨ੍ਹਾਂ ਨੇ ਜਾਂ ਫਿਰ ਉਨ੍ਹਾਂ ਦੇ ਕਿਸੇ ਪਰਿਵਾਰਿਕ ਮੈਂਬਰ ਜਾਂ ਪਾਰਟੀ ਵਰਕਰ ਨੇ ਕਿਸੇ ਤੋਂ ਵੀ ਇੱਕ ਰੁਪਇਆ ਲਿਆ ਹੋਵੇ ਜਾਂ ਫਿਰ ਮੰਗਿਆ ਹੋਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੀ ਤਰ੍ਹਾਂ ਹੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ।