ਗੁਜਰਾਤ ਦੇ ਤੱਟ ਤੋਂ ਨਸ਼ੇ ਸਣੇ ਪਾਕਿਸਤਾਨ ਦੇ 5 ਨਾਗਰਿਕ ਕਾਬੂ - ਪਾਕਿਸਤਾਨੀ ਨਾਗਰਿਕਾਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ
🎬 Watch Now: Feature Video
ਪੁਲਿਸ ਨੇ ਗੁਜਰਾਤ ਦੇ ਤੱਟ ਤੋਂ ਕਿਸ਼ਤੀ ਵਿੱਚ ਸਵਾਰ ਪੰਜ ਪਾਕਿਸਤਾਨੀ ਨਾਗਰਿਕਾਂ ਨੂੰ ਨਸ਼ੇ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਗੁਜਰਾਤ ਪੁਲਿਸ ਨੇ ਕੱਛ ਜ਼ਿਲ੍ਹੇ ਵਿਚ ਜਾਖੌ ਤੱਟ ਨੇੜੇ 5 ਵਿਅਕਤੀਆਂ ਕੋਲੋਂ ਕਰੀਬ 35 ਪੈਕੇਟ ਨਸ਼ੇ ਦੇ ਬਰਾਮਦ ਕੀਤੇ ਹਨ ਅਤੇ ਉਨ੍ਹਾਂ ਦੀ ਕਿਸ਼ਤੀ ਵੀ ਜ਼ਬਤ ਕਰ ਲਈ ਗਈ ਹੈ। ਇਸ ਡਰੱਗ ਦੀ ਕੀਮਤ ਬਾਜ਼ਾਰ ਵਿੱਚ 175 ਕਰੋੜ ਰੁਪਏ ਦੱਸੀ ਜਾ ਰਹੀ ਹੈ।