ਲੁਧਿਆਣਾ-ਬਠਿੰਡਾ ਗਰੀਨ ਫੀਲਡ ਹਾਈਵੇ ਖਿਲਾਫ਼ ਕਿਸਾਨ ਹੋਏ ਲਾਮਬੰਦ - ਕਿਸਾਨਾਂ
🎬 Watch Now: Feature Video
ਲੁਧਿਆਣਾ: ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਭਾਰਤਮਾਲਾ ਪ੍ਰੋਜੈਕਟ ਤਹਿਤ ਕੱਢੇ ਜਾ ਰਹੇ ਲੁਧਿਆਣਾ-ਬਠਿੰਡਾ ਗਰੀਨ ਫੀਲਡ ਹਾਈਵੇ (Ludhiana-Bathinda Greenfield Highway) ਖਿਲਾਫ਼ ਜ਼ਮੀਨਾਂ ਵਾਲੇ ਕਿਸਾਨ (Farmers) ਹੋਏ ਲਾਮਬੰਦ ਹੋ ਗਏ ਹਨ ਅਤੇ ਕੌਡੀਆਂ ਦੇ ਭਾਅ ਸਰਕਾਰ ਨੂੰ ਜਮੀਨਾਂ ਨਾ ਦੇਣ ਦਾ ਦ੍ਰਿੜ ਸੰਕਲਪ ਕੀਤਾ ਹੈ। ਇਸ ਸਬੰਧ ਵਿੱਚ ਰਾਏਕੋਟ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਰੋਡ ਕਿਸਾਨ ਸੰਘਰਸ਼ ਕਮੇਟੀ ਜ਼ਿਲ੍ਹਾ ਲੁਧਿਆਣਾ, ਬਰਨਾਲਾ ਅਤੇ ਬਠਿੰਡਾ ਦੇ ਕਿਸਾਨਾਂ ਵੱਲੋਂ ਸ਼ਾਂਝੀ ਮੀਟਿੰਗ ਕੀਤੀ ਗਈ।ਕਿਸਾਨ ਆਗੂ ਨੇ ਕਿਹਾ ਹੈ ਕਿ ਕਿਸਾਨਾਂ ਨੇ ਆਪਣੀ ਜ਼ਮੀਨ ਬਚਾਉਣ ਲਈ ਮੀਟਿੰਗ ਕੀਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਖਿਲਾਫ਼ ਸੰਘਰਸ਼ ਕਰਾਂਗੇ ਅਤੇ ਆਪਣੀਆਂ ਜ਼ਮੀਨਾਂ ਨੂੰ ਬਚਾਵਾਂਗੇ।