ਭਾਰਤ ਬੰਦ ਦੇ ਸੱਦੇ 'ਤੇ ਕਿਸਾਨਾਂ ਨੇ ਕੀਤਾ ਫਿਰੋਜ਼ਪੁਰ ਨੈਸ਼ਨਲ ਮਾਰਗ ਜਾਮ - ਕਿਸਾਨਾਂ ਨੇ ਕੀਤਾ ਫਿਰੋਜ਼ਪੁਰ ਨੈਸ਼ਨਲ ਮਾਰਗ ਜਾਮ
🎬 Watch Now: Feature Video

ਫਿਰੋਜ਼ਪੁਰ: ਕਿਸਾਨਾਂ ਵੱਲੋਂ 26 ਮਾਰਚ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਸੀ। ਉਸ ਦੇ ਤਹਿਤ ਫ਼ਿਰੋਜ਼ਪੁਰ ਵਿੱਚ ਬਾਜ਼ਾਰ ਪੂਰੀ ਤਰਾਂ ਬੰਦ ਕਰਕੇ ਨੈਸ਼ਨਲ ਮਾਰਗ ਨੂੰ ਪੂਰੀ ਤਰ੍ਹਾਂ ਜ਼ਾਮ ਕੀਤਾ ਗਿਆ ਹੈ। ਫਿਰੋਜ਼ਪੁਰ ਵਿੱਚ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਨੇੜੇ ਟੈਂਕਾ ਵਾਲੀ ਬਸਤੀ ਦੇ ਰੇਲਵੇ ਟਰੈਕ ‘ਤੇ ਜਾਮ ਕੀਤਾ ਗਿਆ। ਬਠਿੰਡਾ ਤੋਂ ਆ ਰਹੀ ਮਾਲਗੱਡੀਆਂ ਨੂੰ ਰੋਕਿਆ ਗਿਆ ਤੇ ਇਸ ਨੂੰ ਦੇਖਦੇ ਹੋਏ ਆਰਪੀਐਫ, ਜੀਆਰਪੀ ਅਤੇ ਪੰਜਾਬ ਪੁਲਿਸ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਲਾਜ਼ਮੀ ਤੌਰ ‘ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਪਾਵੇਗਾ ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।