ਨਸ਼ੇੜੀਆਂ ਨੇ ਵੇਚਿਆਂ ਸ਼ਮਸ਼ਾਨਘਾਟ ਦਾ ਸਮਾਨ - Similar to the cemetery
🎬 Watch Now: Feature Video

ਸ੍ਰੀ ਮੁਕਤਸਰ ਸਾਹਿਬ: ਪਿੰਡ ਸਹਿਣਾ ਖੇੜਾ ਦੇ ਕੁੱਝ ਨਸ਼ੇੜੀਆਂ (Addicts) ਨੇ ਬੀਤੀ ਰਾਤ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਹੀ ਨਿਸ਼ਾਨਾ ਬਣਾ ਲਿਆ। ਸ਼ਮਸ਼ਾਨ ਘਾਟ ਵਿੱਚ ਬਣੀ ਭੱਠੀ ਅੰਦਰੋਂ ਦੇਗੀ ਲੋਹੇ ਦੀਆਂ ਗਰਿੱਲਾਂ ਲੈਕੇ ਫਰਾਰ ਹੋਏ ਗਏ। ਪਿੰਡ ਵਾਸੀ ਦੱਸਿਆ, ਕਿ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰਨ ਵਾਲੀ ਭੱਠੀ ਵਿੱਚ ਕਰੀਬ 30 ਦੇਗੀ ਲੋਹੇ ਦੀਆਂ ਗਰਿੱਲਾਂ ਲੱਗੀਆਂ ਸਨ। ਸੋਮਵਾਰ ਰਾਤ ਨੂੰ ਪਿੰਡ ਦੇ ਨਸ਼ੇੜੀਆਂ ਨੇ ਅੱਧੀਆਂ ਲੋਹੇ ਦੀਆਂ ਗਰਿੱਲਾਂ ਚੋਰੀ ਕਰ ਲਈਆਂ। ਇਸ ਦੌਰਾਨ ਪਿੰਡ ਵਾਸੀਆਂ ਨੇ ਸ਼ਮਸ਼ਾਨ ਘਾਟ ਵਿੱਚ ਪਈਆਂ ਸਰਿੰਜਾਂ, ਸੂਈਆਂ ਤੇ ਹੋਰ ਸਮਾਨ ਵੀ ਵਿਖਾਇਆ। ਪਿੰਡ ਵਾਸੀਆਂ ਅਨੁਸਾਰ ਨਸ਼ੇੜੀ ਸ਼ਮਸ਼ਾਨ ਘਾਟ ਵਿੱਚ ਆ ਕੇ ਨਸ਼ੇ ਦੇ ਟੀਕੇ ਲਗਾਉਂਦੇ ਸਨ, ਪਰ ਕੋਈ ਕਾਰਵਾਈ ਨਾ ਹੋਣ ਕਰਕੇ ਉਹ ਨਸ਼ੇੜੀਆਂ ਤੋਂ ਪ੍ਰੇਸ਼ਾਨ ਹਨ।