ਨਸ਼ੇ ਦੀ ਓਵਰ ਡੋਜ ਨਾਲ ਨੌਜਵਾਨ ਦੀ ਮੌਤ - Police
🎬 Watch Now: Feature Video
ਫਰੀਦਕੋਟ: 30 ਸਾਲਾਂ ਨੌਜਵਾਨ (Young) ਦੀ ਭੇਤਭਰੇ ਹਲਾਤਾਂ ਵਿੱਚ ਮੌਤ (Death) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਲਾਸ਼ ਪੁਰਾਣੇ ਬਿਜਲੀ ਦਫਤਰ (Office) ਦੇ ਕੁਆਰਟਰਾਂ ਵਿੱਚੋਂ ਮਿਲੀ ਹੈ। ਵੈੱਲਫੇਅਰ ਸੁਸਾਇਟੀ ਦੇ ਡਰਾਇਵਰ ਨੇ ਦੱਸਿਆ, ਕਿ ਐਮਰਜੈਂਸੀ ਨੰਬਰ ‘ਤੇ ਉਨ੍ਹਾਂ ਨੂੰ ਫੋਨ ਆਇਆ ਸੀ। ਇੱਕ ਨੌਜਵਾਨ ਓਵਰ ਡੋਜ ਨਸ਼ਾ ਕਰ ਕੇ ਡਿੱਗਿਆ ਹੋਇਆ ਹੈ। ਡਰਾਈਵਰ ਮੁਤਾਬਿਕ ਜਦੋਂ ਉਨ੍ਹਾਂ ਨੇ ਨੌਜਵਾਨ ਨੂੰ ਜਾ ਕੇ ਦੇਖਿਆ, ਤਾਂ ਉਸ ਦੇ ਕੀੜੇ ਲੱਗੇ ਹੋਏ ਸਨ। ਜਦੋਂ ਇਸ ਬਾਰੇ ਥਾਣਾ ਮੁਖੀ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ, ਕਿ ਇਹ ਨਸ਼ਾ ਕਰਨ ਦਾ ਆਦੀ ਸੀ। ਪੁਲਿਸ (Police) ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।