ਡੀਸੀ ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਕੀਤਾ ਪ੍ਰੇਰਿਤ - ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਕੀਤਾ ਪ੍ਰੇਰਿਤ
🎬 Watch Now: Feature Video

ਰੋਪੜ: ਪੰਜਾਬ ਸਰਕਾਰ (Government of Punjab) ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਲੈਕੇ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਦੇ ਲਈ ਖੇਤੀਬਾੜੀ ਅਫ਼ਸਰਾਂ ਨੂੰ ਹਦਾਇਤਾਂ (Instructions to Agriculture Officers) ਦਿੱਤੀਆਂ ਗਈਆਂ ਹਨ, ਕਿ ਖੇਤੀਬਾੜੀ ਵਿਭਾਗ (Department of Agriculture) ਕਿਸਾਨਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਵੀ ਦਵੇ ਤਾਂ ਜੋ ਕਿਸਾਨ ਅਸੁਰੱਖਿਆਤ ਮਹਿਸੂਸ ਨਾ ਕਰਨ, ਜਿਸ ਦੇ ਤਹਿਤ ਰੋਪੜ ਵਿਖੇ ਪਹੁੰਚੇ ਜ਼ਿਲ੍ਹੇ ਦੇ ਡੀਸੀ (DC of the district) ਅਤੇ ਖੇਤੀਬਾੜੀ ਅਫ਼ਸਰਾਂ ਸਿੱਧੀ ਬਿਜਾਈ ਕਰਵਾਈ ਗਈ। ਇਸ ਮੌਕੇ ਗੱਲਬਾਤ ਦੌਰਾਨ ਜਸਵੰਤ ਸਿੰਘ ਨਾਮ ਦੇ ਕਿਸਾਨ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ। ਇਹ ਕਿਸਾਨਾਂ ਦੇ ਲਈ ਹਮੇਸ਼ਾ ਹੀ ਲਾਭਦਾਇਕ ਸਿੱਧ ਹੋਈ ਹੈ।