ਦਲਜੀਤ ਚੀਮਾ ਨੇ ਕੀਤੀ ਸਿੱਧੂ ਮੂਸੇ ਵਾਲਾ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ, ਵੇਖੋ ਵੀਡੀਓ - ਜੱਟੀ ਜਿਊਣੇ ਮੌੜ ਵਰਗੀ
🎬 Watch Now: Feature Video

ਪੰਜਾਬੀ ਗਾਇਕ ਸਿੱਧੂ ਮੁਸੇ ਵਾਲਾ ਆਪਣੇ ਗਾਣਿਆਂ ਨੂੰ ਲੈ ਕੇ ਤਾਂ ਚਰਚਾ ਵਿੱਚ ਰਹਿੰਦੇ ਹਨ ਪਰ ਉੱਥੇ ਹੀ ਵਿਵਾਦਾਂ ਨਾਲ ਵੀ ਸਿੱਧੂ ਮੂਸੇਵਾਲਾ ਦਾ ਨਾਂਅ ਜੁੜਿਆ ਹੋਇਆ ਹੈ। ਹਾਲ ਹੀ, ਵਿੱਚ ਸਿੱਧੂ ਮੂਸੇਵਾਲਾ ਦਾ ਗਾਣਾ 'ਜੱਟੀ ਜਿਊਣੇ ਮੌੜ ਵਰਗੀ' ਰਿਲੀਜ਼ ਹੋਇਆ ਹੈ ਜਿਸ ਨੇ ਸਿੱਧੂ ਮੂਸੇਵਾਲਾ ਲਈ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸਾਬਕਾ ਸਿੱਖਿਆ ਮੰਤਰੀ ਪੰਜਾਬ ਦਲਜੀਤ ਚੀਮਾ ਨੇ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਵੀ ਸਿੱਧੂ ਮੂਸੇ ਵਾਲੇ ਦੇ ਇਸ ਗੀਤ ਦੀ ਨਿਖੇਧੀ ਕੀਤੀ ਹੈ। ਚੀਮਾ ਨੇ ਕਿਹਾ ਹੈ ਕਿ ਮਾਈ ਭਾਗੋ ਦਾ ਯੋਗਦਾਨ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਹੈ ਤੇ ਹੁਣ ਜਿਸ ਨੇ ਗਾਣਾ ਲਿਖਿਆ ਗਾਇਆ ਤੇ ਕੰਪਨੀ ਨੇ ਜਿਸ ਨੇ ਗਾਣਾ ਰਿਲੀਜ਼ ਵੀ ਕੀਤਾ ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਦਰਅਸਲ ਗਾਣੇ ਦੇ ਦੂਜੇ ਅੰਤਰੇ ਵਿੱਚ ਇੱਕ ਲਾਈਨ ਬੋਲੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 'ਮਾਈ ਭਾਗੋ ਜਿਹੀ ਤਸੀਰ ਰੱਖਦੀ' ਜਿਸ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਵੱਖ-ਵੱਖ ਸਿਆਸੀ ਆਗੂਆਂ ਅਤੇ ਸਿੱਖ ਜਥੇਬੰਦੀਆਂ ਦੇ ਬਿਆਨ ਵੀ ਸਾਹਮਣੇ ਆ ਰਹੇ ਹਨ। ਸਿੱਧੂ ਮੂਸੇ ਵਾਲੇ ਨੇ ਹਾਲਾਂਕਿ, ਲਾਈਵ ਹੋ ਕੇ ਮੁਆਫੀ ਤੱਕ ਮੰਗੀ ਪਰ ਵਿਵਾਦ ਭਖ਼ਿਆ ਹੋਇਆ ਹੈ।