ਪੰਜਾਬ ਵਿੱਚ ਤੂੜੀ ਦੀ ਕਮੀ ਕਰਕੇ ਡੇਅਰੀ ਫਾਰਮ ਦਾ ਕੰਮ ਕਰਨ ਵਾਲੇ ਲੋਕ ਹੋਏ ਪ੍ਰੇਸ਼ਾਨ - ਪੰਜਾਬ ਦੀ ਤੂੜੀ ਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ
🎬 Watch Now: Feature Video
ਫਿਰੋਜ਼ਪੁਰ: ਤੂੜੀ ਜੋ ਪਸ਼ੂਆਂ ਦੇ ਚਾਰੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਜਿਸ ਨੂੰ ਬਾਹਰੀ ਸੂਬੇ ਰਾਜਸਥਾਨ ਵਿੱਚ ਭੇਜਿਆ ਜਾ ਰਿਹਾ ਹੈ। ਪੰਜਾਬ ਵਿਚ ਇੱਟਾਂ ਦੇ ਭੱਠੇ 'ਤੇ ਫੈਕਟਰੀਆਂ ਵਿੱਚ ਬਾਲਣ ਦਾ ਕੰਮ ਲਿਆ ਜਾ ਰਿਹਾ ਹੈ ਇਸ ਨਾਲ ਪਸ਼ੂਆਂ ਦੇ ਚਾਰੇ ਵਿੱਚ ਇਸਤੇਮਾਲ ਹੋਣ ਵਾਲੀ ਤੂੜੀ ਦੋ ਗੁਣੇ ਮੁੱਲਾਂ ਵਿੱਚ ਮਿਲ ਰਹੀ ਹੈ। ਇਸ ਲਈ ਡੇਅਰੀ ਫਾਰਮਿੰਗ ਦੇ ਲੋਕ ਪ੍ਰੇਸ਼ਾਨ ਹਨ। ਲੋਕਾਂ ਦੀ ਮੰਗ ਹੈ ਕਿ ਪੰਜਾਬ ਦੀ ਤੂੜੀ ਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ। ਤੂੜੀ ਦੀ ਕੀਮਤ 800 ਰੁਪਏ ਤੋਂ ਲੈ ਕੇ 1000 ਰੁਪਏ ਪ੍ਰਤੀ ਕੁਇੰਟਲ ਮਿਲ ਰਹੀ ਹੈ ਜੋ ਪਹਿਲਾਂ 300 ਰੁਪਏ ਪ੍ਰਤੀ ਕੁਇੰਟਲ ਮਿਲਦੀ ਸੀ, ਇਸ ਨਾਲ ਦੁੱਗਣਾ ਤਿੱਗਣਾ ਮੁੱਲ ਦੇਣਾ ਪੈਂਦਾ ਹੈ।