ਸੀਐੱਮ ਮਾਨ ਲਈ ਲੱਗਿਆ ' ਸਾਲੀਆਂ ਦਾ ਨਾਕਾ', ਦੇਖੋ ਵੀਡੀਓ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੀ ਰਹਿਣ ਵਾਲਾ ਡਾ. ਗੁਰਪ੍ਰੀਤ ਕੌਰ ਦੇ ਨਾਲ ਵਿਆਹ ਦੇ ਬੰਧਨ ਚ ਬੱਝ ਗਏ ਹਨ। ਦੱਸ ਦਈਏ ਕਿ ਸੀਐੱਮ ਮਾਨ ਨੇ ਚੰਡੀਗੜ੍ਹ ਸੀਐੱਮ ਰਿਹਾਇਸ਼ ਵਿਖੇ ਵਿਆਹ ਦੀਆਂ ਰਸਮਾਂ ਨੂੰ ਪੂਰੀਆਂ ਕੀਤੀਆਂ। ਸਾਦੇ ਤਰੀਕੇ ਨਾਲ ਕੀਤੇ ਗਏ ਇਸ ਵਿਆਹ ’ਚ ਕੁਝ ਕਰੀਬੀ ਹੀ ਮਹਿਮਾਨ ਸ਼ਾਮਲ ਹੋਏ। ਵਿਆਹ ਤੋਂ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਸੀਐੱਮ ਮਾਨ ਲਈ ਉਨ੍ਹਾਂ ਦੀ ਸਾਲੀਆਂ ਵੱਲੋਂ ਨਾਕਾ ਲਾਇਆ ਗਿਆ। ਇਸ ਦੌਰਾਨ ਸੀਐੱਮ ਮਾਨ ਵੱਲੋਂ ਆਪਣੀ ਸਾਲੀਆਂ ਨੂੰ ਤੋਹਫੇ ਵੱਜੋਂ ਅੰਗੁਠੀ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਰਿਬਨ ਕੱਟ ਕੇ ਅਨੰਦ ਕਾਰਜ ਦੇ ਲਈ ਗਏ।