ਮੋਗਾ 'ਚ ਧੂਮਧਾਮ ਤੇ ਸ਼ਰਧਾ ਨਾਲ ਕੀਤੀ ਗਈ ਛੱਠ ਪੂਜਾ
🎬 Watch Now: Feature Video
ਮੋਗਾ: ਪਿੰਡ ਧੱਲੇਕੇ ਵਿਖੇ ਸਥਿਤ ਘਾਟ ਵਿੱਚ ਸ਼ੁੱਕਰਵਾਰ ਦੀ ਸ਼ਾਮ ਸ਼ਰਧਾਲੂਆਂ ਨੇ ਧੂਮਧਾਮ ਤੇ ਉਤਸ਼ਾਹ ਨਾਲ ਛੱਠ ਪੂਜਾ ਕੀਤੀ। ਇਸ ਮੌਕੇ ਸ਼ਰਧਾਲੂਆਂ ਨੇ ਆਪਣੀ ਮੰਨਤ ਮੰਗ ਕੇ ਛੱਠ ਪੂਜਾ ਤੋਂ 3 ਦਿਨ ਪਹਿਲਾਂ ਵਰਤ ਸ਼ੁਰੂ ਕੀਤੇ ਅਤੇ ਸੂਰਜ ਨੂੰ ਅਰਗ ਦੇ ਕੇ ਸ਼ਰਧਾਲੂ ਨੇ ਛੱਠ ਪੂਜਾ ਸੰਪਨ ਕੀਤੀ। ਛੱਠ ਪੂਜਾ ਕਰਨ ਆਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸੂਰਜ ਭਗਵਾਨ ਦੀ ਪੂਜਾ ਕਰਕੇ ਅਤੇ ਛੱਠ ਦਾ ਵਰਤ ਰੱਖ ਕੇ ਕੋਈ ਵੀ ਸ਼ਰਧਾਲੂ ਆਪਣੀ ਹਰ ਇੱਛਾ ਨੂੰ ਪੂਰਾ ਕਰ ਸਕਦੇ ਹਨ। ਇਹ ਪੂਜਾ ਕਾਫ਼ੀ ਔਖੀ ਹੈ ਕਿਉਂਕਿ ਸੂਰਜ ਦੇ ਨਿਕਲਣ ਤੋਂ ਲੈ ਕੇ ਛਿਪਣ ਹੋਣ ਤੱਕ ਇਹ ਵਰਤ ਰੱਖਿਆ ਜਾਦਾ ਹੈ।