CBSC 12th Result: ਦੇਸ਼ ਭਰ ‘ਚੋਂ ਦੂਜੇ ਨੰਬਰ ‘ਤੇ ਆਈ ਪੰਜਾਬ ਦੀ ਨਵਰੋਜ਼ ਕੌਰ - ਫਰੀਦਕੋਟ ਦੇ ਦਸ਼ਮੇਸ਼ ਪਬਲਿਕ ਸਕੂਲ
🎬 Watch Now: Feature Video

ਫਰੀਦਕੋਟ: CBSE ਦੇ ਬਾਰਵੀਂ ਕਲਾਸ ਦੇ ਨਤੀਜੇ (CBSE Class XII Results) ਐਲਾਨ ਕਰ ਦਿੱਤੇ ਗਏ ਹਨ, ਜਿਨ੍ਹਾਂ ‘ਚੋਂ ਫਰੀਦਕੋਟ ਦੇ ਦਸ਼ਮੇਸ਼ ਪਬਲਿਕ ਸਕੂਲ (Dashmesh Public School of Faridkot) ਦੀ ਵਿਦਿਆਰਥਣ ਨਵਰੋਜ਼ ਕੌਰ ਨੇ +2 ਨਾਨ ਮੈਡੀਕਲ ਦੀ ਪ੍ਰੀਖਿਆ ਦੇ ਨਤੀਜਿਆਂ 'ਚੋਂ 99.4 ਅੰਕ ਹਾਸਿਲ ਕਰ ਪੂਰੇ ਭਾਰਤ 'ਚ ਦੂਜਾ ਸਥਾਨ ਹਾਸਿਲ ਕੀਤਾ। ਜਿਸ ਨੂੰ ਲੈਕੇ ਉਸ ਦੇ ਪੂਰੇ ਪਿੰਡ ਅਤੇ ਘਰ ‘ਚ ਖੁਸ਼ੀ ਦਾ ਮਹੌਲ ਹੈ। ਇਸ ਮੌਕੇ ਜਿੱਥੇ ਉਸ ਨੂੰ ਵਧਾਈ ਦੇਣ ਵਾਲਿਆ ਦਾ ਤਾਂਤਾਂ ਲੱਗਿਆ ਹੋਇਆ ਹੈ। ਉੱਥੇ ਹੀ ਪਿੰਡ ਨੂੰ ਇਸ ਧੀ ‘ਤੇ ਪੂਰਾ ਮਾਣ ਹੈ। ਨਵਰੋਜ਼ ਕੌਰ ਫਰੀਦਕੋਟ ਦੇ ਪਿੰਡ ਕਮਿਆਣਾਂ ਦੀ ਰਹਿਣ ਵਾਲੀ ਹੈ, ਉਸ ਦੇ ਪਿਤਾ ਸਾਬਕਾ ਫੌਜੀ (Ex-military) ਹਨ। ਜੋ ਹੁਣ ਖੇਤੀਬਾੜੀ ਕਰਦੇ ਹਨ ਅਤੇ ਮਾਤਾ ਘਰੇਲੂ ਕੰਮ ਕਰਦੀ ਹੈ।
Last Updated : Jul 23, 2022, 9:54 AM IST