ਰੱਖੜੀ ਦੇ ਤਿਉਹਾਰ ਮੌਕੇ ਬਜ਼ਾਰਾਂ ’ਚ ਰੌਣਕਾਂ - Raksha Bandhan 2022
🎬 Watch Now: Feature Video
ਹੁਸ਼ਿਆਰਪੁਰ: ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਪੂਰੇ ਵਿਸ਼ਵ ਭਰ ਵਿੱਚ ਰਹਿੰਦੀਆਂ ਭੈਣਾਂ ਵੱਲੋਂ ਆਪਣੇ ਵੀਰਾਂ ਦੇ ਗੁੱਟ ਤੇ ਰੱਖੜੀ ਸਜਾ ਕੇ ਜਾਂ ਡਾਕ ਦੁਆਰਾ ਭੇਜ ਕੇ ਮਨਾਇਆ ਜਾਂਦਾ ਹੈ। ਗੱਲ ਕੀਤੀ ਜਾਵੇ ਹੁਸ਼ਿਆਰਪੁਰ ਦੀ ਤਾਂ ਇੱਥੇ ਰੱਖੜੀ ਦੀਆਂ ਦੁਕਾਨਾਂ ਉੱਤੇ ਭੈਣਾਂ ਵੱਲੋਂ ਆਪਣੇ ਵੀਰਾਂ ਲਈ ਵੰਨ ਸੁਵੰਨੀਆਂ ਅਤੇ ਸੋਹਣੀਆਂ ਰੱਖੜੀਆਂ ਦੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਭੈਣਾਂ ਨੇ ਦੱਸਿਆ ਕਿ ਚਾਹੇ ਮਹਿੰਗਾਈ ਜਿੰਨੀ ਮਰਜ਼ੀ ਹੋ ਜਾਵੇ ਵੀਰ ਦੇ ਗੁੱਟ ਉੱਤੇ ਸਜਾਉਣ ਲਈ ਰੱਖੜੀ ਦਾ ਕੋਈ ਮੋਲ ਨਹੀਂ ਹੈ। ਇਸ ਮੌਕੇ ਮਿਠਾਈ ਦੀਆਂ ਦੁਕਾਨਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਰੱਖੜੀ ਦੇ ਤਿਉਹਾਰ ਉੱਤੇ ਬੇਸ਼ਕ ਮਿਠਾਈ ਵੀ ਲੋਕਾਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਖ਼ਰੀਦੀ ਜਾ ਰਹੀ ਹੈ ਪਰ ਹਰ ਵਸਤੂ ਮਹਿੰਗੀ ਹੋਣ ਕਾਰਨ ਮਿਠਾਈ ਉੱਤੇ ਵੀ ਮਹਿੰਗਾਈ ਦੀ ਮਾਰ ਇਸ ਵਾਰ ਦੇਖਣ ਨੂੰ ਮਿਲ ਰਹੀ ਹੈ।