ਪੰਜਾਬ 'ਚ ਬੀਜੇਪੀ ਦੀ ਰੱਖੀ ਨੀਂਹ: ਕੇਵਲ ਢਿੱਲੋ - ਬੀਜੇਪੀ ਦੀ ਰੱਖੀ
🎬 Watch Now: Feature Video

ਬਰਨਾਲਾ: ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ (BJP candidate Kewal Singh Dhillon) ਬਰਨਾਲਾ ਕਾਊਂਟਿੰਗ ਸੈਂਟਰ (Barnala Counting Center) 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸੰਗਰੂਰ ਜ਼ਿਮਨੀ ਚੋਣਾਂ (Sangrur by-elections) ਵਿੱਚ ਜੋ ਲੋਕਾਂ ਨੇ ਫਤਵਾ ਦਿੱਤਾ ਹੈ ਉਹ ਮੈਨੂੰ ਸਿਰ-ਮੱਥੇ ਕਬੂਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬੀਜੇਪੀ ਦੀ ਨੀਂਹ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ 2024 ਦੀ ਲੋਕ ਸਭਾ ਚੋਣਾਂ ਵਿੱਚ ਬੀਜੇਪੀ 13 ਦੀਆਂ 13 ਸੀਟਾਂ ‘ਤੇ ਹਾਸਲ ਕਰੇਗੀ ਅਤੇ 2027 ਵਿੱਚ ਪੰਜਾਬ ਅੰਦਰ ਬੀਜੇਪੀ ਦੀ ਸਰਕਾਰ ਬਣੇਗੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ‘ਤੇ ਨਿਸ਼ਾਨੇ ਵੀ ਸਾਧੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਉਨ੍ਹਾਂ ਵਿੱਚੋਂ ਇੱਕ ਵੀ ਵਾਅਦੀ ਪੂਰਾ ਨਹੀਂ ਕੀਤਾ।
Last Updated : Jun 26, 2022, 12:39 PM IST