Bathinda:ਆਸ਼ਾ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ - ਆਸ਼ਾ ਵਰਕਰਾਂ
🎬 Watch Now: Feature Video
ਬਠਿੰਡਾ:ਮਿੰਨੀ ਸੈਕਰਟੀਏਟ ਸਾਹਮਣੇ ਆਸ਼ਾ ਵਰਕਰਾਂ (Asha workers) ਵੱਲੋਂ ਹਰਿਆਣਾ ਪੈਟਰਨ ਲਾਗੂ ਕਰਵਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ (Corona) ਕਾਲ ਦੌਰਾਨ ਆਸ਼ਾ ਵਰਕਰਾਂ ਤੋਂ ਫਰੰਟ ਲਾਈਨ ਉਤੇ ਕੰਮ ਲਿਆ ਗਿਆ। ਜਿਸ ਵਿੱਚ ਕਰੀਬ ਇੱਕ ਦਰਜਨ ਆਸ਼ਾ ਵਰਕਰਾਂ ਨੇ ਆਪਣੀ ਜਾਨ ਗਵਾਈ ਪਰ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਉਨ੍ਹਾਂ ਦਾ ਇਲਾਜ ਕਰਵਾਇਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹਰਿਆਣਾ ਦੀ ਤਰਜ਼ ਤੇ ਆਸ਼ਾ ਵਰਕਰਾਂ ਨੂੰ ਬਣਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਆਉਂਦੇ ਦਿਨਾਂ ਵਿੱਚ ਆਪਣਾ ਸੰਘਰਸ਼ (Struggle) ਹੋਰ ਤੇਜ਼ ਕਰਨਗੇ।