ਸੜਕ ਹਾਦਸੇ ਚ ਏਐਸਆਈ ਦੀ ਮੌਤ, ਮੋਟਰਸਾਈਕਲ ਖੰਭੇ 'ਚ ਵੱਜਣ ਕਾਰਨ ਵਾਪਰਿਆ ਹਾਦਸਾ - ਏਐਸਆਈ ਬਲਕਾਰ ਸਿੰਘ ਦੀ ਮੌਤ
🎬 Watch Now: Feature Video

ਫਰੀਦਕੋਟ: ਬੀਤੀ ਰਾਤ ਮੋਟਰਸਾਈਕਲ ਖੰਭੇ 'ਚ ਵੱਜਣ ਕਾਰਨ ਏਐਸਆਈ ਬਲਕਾਰ ਸਿੰਘ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮ ਡਿਊਟੀ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਅਤੇ ਰਸਤੇ ਵਿੱਚ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਖੰਭੇ ਵਿੱਚ ਜਾ ਵੱਜਾ ਗਿਆ, ਜਿਸ ਕਾਰਨ ਮੌਤ ਹੋ ਗਈ। ਇਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਨੇ ਮ੍ਰਿਤਕ ਏਆਸਆਈ ਨੂੰ ਜੈਤੋ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਐਮਰਜੈਂਸੀ ਡਾਕਟਰ ਨਾ ਹੋਣ ਕਾਰਨ ਜੈਤੋ ਦੇ ਨਾਲ ਲੱਗਦੇ ਕਸਬਾ ਬਾਜਾਖਾਨਾ ਵਿਖੇ ਲੈ ਕੇ ਜਾਣਾ ਪਿਆ। ਇਸ ਮੌਕੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਸਿਹਤ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰ ਰਹੀ ਹੈ। ਉਸ ਨੇ ਕਿਹਾ ਕਿ ਜੈਤੋ ਵਿੱਚ ਰਾਤ ਸਮੇਂ ਕੋਈ ਵੀ ਐਮਰਜੈਂਸੀ ਡਾਕਟਰ ਨਾ ਹੋਣ ਕਾਰਨ ਇਹ ਵਾਅਦੇ ਸਭ ਖੋਖਲੇ ਸਾਬਤ ਹੋ ਰਹੇ ਹਨ।