ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਤੇਂਦੂਆ ਘੁੰਮਦਾ ਦੇਖ ਸਹਿਮੇ ਲੋਕ, CCTV ਆਈ ਸਾਹਮਣੇ - An atmosphere of fear among the people who see leopards
🎬 Watch Now: Feature Video
ਰੂਪਨਗਰ: ਸ਼ਹਿਰ ਵਿੱਚ ਤੇਂਦੂਏ ਦਾ ਬੱਚਾ ਦਿਖਣ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਤੇਂਦੂਏ ਦੇ ਇੱਕ ਬੱਚੇ ਦੇ ਘੁੰਮਣ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਕਾਰਨ ਲੋਕ ਕਾਫੀ ਡਰੇ ਵਿਖਾਈ ਦੇ ਰਹੇ ਹਨ। ਇਸ ਸੀਸੀਟੀਵੀ ਫੁਟੇਜ ਵਿੱਚ ਤੇਂਦੂਏ ਦਾ ਬੱਚਾ ਬੀ.ਐੱਸ.ਐਨ.ਐਲ. ਦਫਤਰ ਤੋਂ ਏ.ਡੀ.ਸੀ. ਦੀ ਰਿਹਾਇਸ਼ ਵੱਲ ਜਾਂਦਾ ਵਿਖਾਈ ਦਿੱਤਾ ਹੈ। ਇਹ ਵੀਡੀਓ ਜੋ ਸਾਹਮਣੇ ਆਈ ਹੈ ਸ਼ਹਿਰ ਦੀ ਕੈਨਾਲ ਕਲੋਨੀ ਦੀ ਦੱਸੀ ਜਾ ਰਹੀ ਹੈ। ਇਲਾਕੇ ਦੇ ਕੌਂਸਲਰ ਵੱਲੋਂ ਪ੍ਰਸ਼ਾਸਨ ਨੂੰ ਸੁਰੱਖਿਆ ਦੇ ਮੱਦੇਨਜ਼ਰ ਧਿਆਨ ਦੇਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਆਪਣਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।