ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿਖੇ ਨਿਹੰਗ ਸਿੰਘਾਂ ਨੇ ਤੰਬਾਕੂ ਦਾ ਸੇਵਨ ਕਰਦੇ ਨਸ਼ੇੜੀ ਨੂੰ ਕੀਤਾ ਕਾਬੂ - ਤੰਬਾਕੂ ਦਾ ਸੇਵਨ ਕਰਦਿਆ ਨਸ਼ੇੜੀ ਨੂੰ ਫੜਿਆ
🎬 Watch Now: Feature Video
ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ (Amritsar Heritage Street) ਵਿਖੇ ਨਿਹੰਗ ਸਿੰਘਾਂ ਨੇ ਤੰਬਾਕੂ ਦਾ ਸੇਵਨ ਕਰਦਿਆ ਨਸ਼ੇੜੀ ਨੂੰ ਫੜਿਆ (The drug addict was caught consuming tobacco) ਕੇ ਪੁਲਿਸ ਦੇ ਹਵਾਲਾ ਕੀਤਾ। ਨਿਹੰਗ ਸਿੰਘਾਂ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ (The Nihang Singhs appealed to the administration) ਅਜਿਹੇ ਨਸ਼ੇੜੀਆ ਖ਼ਿਲਾਫ਼ ਉਹ ਖੁੱਦ ਸਖ਼ਤ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਇੰਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰਦੀ ਤਾਂ ਮਜਬੂਰ ਹੋਕੇ ਸਾਨੂੰ ਕਾਰਵਾਈ ਕਰਨੀ ਪਵੇਗੀ। ਨਿਹੰਗ ਸਿੰਘਾਂ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਗੁਰੂ ਦੀ ਪਾਵਨ ਨਗਰੀ ਹੈ ਅਤੇ ਇਸ ਸ਼ਹਿਰ ਦੇ ਅੰਦਰ ਤੰਬਾਕੂਨੋਸ਼ੀ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸ਼ਰਾਰਤੀ ਅਤੇ ਨਸ਼ੇੜੀ ਅਨਸਰ ਦਰਬਾਰ ਸਾਹਿਬ ਦੇ ਹਦੂਦ ਅੰਦਰ ਜਾਣਬੁੱਝ ਕੇ ਗੰਦ ਪਾਉਣ ਦੀ ਕੋਸ਼ਿਸ਼ ਕਰਦੇ ਹਨ।