ਸੁਖਪਾਲ ਖਹਿਰਾ ਮਗਰੋਂ ਸੰਦੋਆ ਨੇ ਵੀ ਲਿਆ ਅਸਤੀਫ਼ਾ ਵਾਪਸ - ਪੰਜਾਬ ਆਮ ਆਦਮੀ ਪਾਰਟੀ
🎬 Watch Now: Feature Video
ਚੰਡੀਗੜ੍ਹ: ਲੋਕ ਸਭਾ ਚੋਣਾਂ ਸਮੇਂ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਰੋਪੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪੁੱਠੀ ਛਾਲ ਮਾਰਦਿਆਂ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ। ਅਮਰਜੀਤ ਸਿੰਘ ਸੰਦੋਆ ਨੇ ਅਸਤੀਫ਼ਾ ਵਾਪਸ ਲੈਣ ਤੋਂ ਬਾਅਦ ਕਿਹਾ ਕਿ ਉਸ ਦੇ ਅਸਤੀਫ਼ੇ ਤੋਂ ਬਾਅਦ ਜ਼ਿਮਨੀ ਚੋਣ ਹਲਕੇ ਵਿੱਚ ਹੋਣੀ ਸੀ ਜਿਸ ਦਾ ਖਰਚ ਵੀ ਲੋਕਾਂ ਦੀ ਜੇਬ 'ਤੇ ਪੈਣਾ ਸੀ ਅਤੇ ਉਹ ਨਹੀਂ ਚਾਹੁੰਦਾ ਕਿ ਸਰਕਾਰ ਦਾ ਨਾਜਾਇਜ਼ ਪੈਸਾ ਖਰਚਿਆ ਜਾਵੇ। ਸੰਦੋਆ ਨੇ ਕਿਹਾ ਕਿ ਜੋ ਪੈਸਾ ਜ਼ਿਮਨੀ ਚੋਣਾਂ ਵਿੱਚ ਖਰਚਿਆ ਜਾਣਾ ਹੈ ਉਹ ਲੋਕਾਂ ਹਿੱਤ ਅਤੇ ਉਸਦੇ ਹਲਕੇ ਦੇ ਕੰਮਾਂ ਲਈ ਵਰਤਿਆ ਜਾਵੇ। ਇਸ ਦੇ ਨਾਲ ਹੀ ਸੰਦੋਆ ਨੇ ਪਹਿਲਾ ਵਾਲਾ ਬਹਾਨਾ ਜੋ ਕਾਂਗਰਸ ਵਿੱਚ ਸ਼ਾਮਲ ਹੋਣ ਲੱਗੇ ਲਗਾਇਆ ਸੀ ਕਿਹਾ ਕਿ ਹਲਕੇ ਵਿੱਚ ਕੰਮ ਨਹੀ ਹੋ ਰਹੇ ਇਸ ਲਈ ਅਸਤੀਫ਼ਾ ਵਾਪਸ ਲਿਆ ਹੈ। ਆਖਰ ਵਿੱਚ ਜਦੋ ਸੰਦੋਆ ਨੂੰ ਮੀਡੀਆ ਨੇ ਪੁੱਛਿਆ ਕਿ ਹੁਣ ਉਹ ਕਾਂਗਰਸ ਵਿੱਚ ਰਹਿਣਗੇ ਜਾਂ ਵਾਪਸ ਆਪ ਵਿੱਚ ਜਾਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਸਭ ਨੂੰ ਪਤਾ ਹੀ ਹੈ ਉਸ ਨੇ ਕਿੱਥੇ ਜਾਣਾ ਹੈ ਜਿਸ ਦਾ ਕਿ ਇਸ਼ਾਰਾ ਆਮ ਆਦਮੀ ਪਾਰਟੀ ਦੇ ਵੱਲ ਸੀ।