SYL ਮੁੱਦੇ ਉੱਤੇ ਦਲਜੀਤ ਚੀਮਾ ਨੇ ਸੀਐਮ ਮਾਨ ਨੂੰ ਘੇਰਿਆ, ਕਿਹਾ ਸੀਐਮ ਮਾਨ ਦਿੱਲੀ ਬੈਠੇ ਕੇਜਰੀਵਾਲ ਤੋਂ ਡਰ ਰਹੇ - what is SYL
🎬 Watch Now: Feature Video
ਰੂਪਨਗਰ: ਰੂਪਨਗਰ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਚੀਮਾ ਵੱਲੋਂ ਅੱਜ ਇਕ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ ਰਾਹੀਂ ਡਾ. ਦਲਜੀਤ ਚੀਮਾ ਵੱਲੋਂ ਐਸਵਾਈਐਲ ਦੇ ਮੁੱਦੇ ਉੱਤੇ ਬੋਲਿਆ ਗਿਆ ਕਿ ਐਸਵਾਈਐਲ ਦੇ ਮੁੱਦੇ ਉੱਤੇ ਇਸ ਜੋ ਮਾਣਯੋਗ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਆਈਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਡਰਦੇ ਹੋਏ ਪੰਜਾਬ ਦਾ (Daljit Cheema statement on CM Bhagwant Mann) ਕੇਸ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦਾ ਸਟੈਂਡ ਬਿਲਕੁਲ ਸਪਸ਼ਟ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਪੱਸ਼ਟ ਕੀਤਾ ਕੀਤਾ ਹੈ ਕਿ ਨਾ ਉਨ੍ਹਾਂ ਕੋਲ ਪਾਣੀ ਹੈ ਅਤੇ ਨਾ ਹੀ ਨਹਿਰ ਬਣਾਉਣ ਦੇ ਲਈ ਜ਼ਮੀਨ ਨੂੰ ਵੀ ਮਾਲਕਾਂ ਦੇ ਨਾਮ ਦੇ ਉੱਤੇ ਕਰ ਦਿੱਤਾ ਗਿਆ ਹੈ। ਡਾ. ਚੀਮਾ ਨੇ (SYL issue) ਤੰਜ ਕੱਸਦੇ ਹੋਏ ਹੋਰ ਕੀ ਕੀ ਨਿਸ਼ਾਨੇ ਸਾਧੇ, ਵੇਖੋ।