ਪੰਜਾਬ ਦੀ ਮਿੱਟੀ ਹੋਈ ਖ਼ਰਾਬ, ਖੇਤੀਬਾੜੀ ਵਿਭਾਗ ਦੇ ਸਰਵੇ ਰਿਪੋਰਟ ਵਿੱਚ ਖ਼ੁਲਾਸਾ - agriculture department
🎬 Watch Now: Feature Video
ਜਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਮਿੱਟੀ ਦੀ ਹਾਲਤ ਖ਼ਰਾਬ ਹੋ ਰਹੀ ਹੈ ਉਹ ਇੱਕ ਵੱਡਾ ਸੰਕਟ ਬਣ ਕੇ ਸਾਹਮਣੇ ਆ ਰਿਹਾ ਹੈ। ਖੇਤੀਬਾੜੀ ਵਿਭਾਗ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਤਾਂ ਉਸ ਵਿੱਚ ਪੰਜਾਬ ਦੀ ਮਿੱਟੀ ਦੀ ਹਾਲਤ ਅਲਾਰਮ ਸਟੇਜ 'ਤੇ ਪਹੁੰਚ ਚੁੱਕੀ ਹੈ। ਜੇਕਰ ਕਿਸਾਨਾਂ ਨੇ ਕਿਸਾਨੀ ਦਾ ਢਾਂਚਾ ਨਾ ਬਦਲਿਆ ਤਾਂ, ਕਿਸਾਨੀ ਖੇਤਰ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਪੰਜਾਬ ਸੂਬਾ ਸਭ ਤੋਂ ਵੱਧ ਕਿਸਾਨੀ ਦੇ ਖੇਤਰ ਵਿੱਚ ਮੋਹਰੀ ਸੂਬਾ ਹੈ, ਪਰ ਜਿਸ ਤਰ੍ਹਾਂ ਦੇ ਨਾਲ ਹਰ ਦਿਨ ਜ਼ਿਆਦਾ ਖਾਦਾਂ ਅਤੇ ਧਰਤੀ ਦੇ ਉੱਤੇ ਪਰਾਲੀ ਸਾੜੀ ਜਾ ਰਹੀ ਹੈ ਜਿਸ ਨਾਲ ਧਰਤੀ ਦੀ ਪਰਤ ਖ਼ਰਾਬ ਹੁੰਦੀ ਜਾ ਰਹੀ ਹੈ ਜਿਸ ਦਾ ਖੁਲਾਸਾ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਗਏ ਸਰਵੇ ਵਿੱਚ ਹੋਇਆ ਹੈ। ਖੇਤੀਬਾੜੀ ਸਕੱਤਰ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਸੂਬੇ ਦੇ 12500 ਪਿੰਡਾਂ ਦੇ ਵਿੱਚ ਕਿਸਾਨੀ ਧਰਤੀ ਦਾ ਸਰਵੇ ਕਰਵਾਇਆ ਗਿਆ ਜਿਸ ਵਿੱਚ 22 ਲੱਖ ਦੇ ਕਰੀਬ ਸੈਂਪਲ ਲਏ ਗਏ, ਤਾਂ ਉਸ ਵਿੱਚ ਹੈਰਾਨ ਕਰਨ ਵਾਲਾ ਖ਼ੁਲਾਸਾ ਸਾਹਮਣੇ ਆਇਆ ਕਿ ਪੰਜਾਬ ਦੀ ਮਿੱਟੀ ਵਿੱਚ ਪੋਟਾਸ਼, ਆਇਰਨ, ਜਿੰਕ ,ਆਰਗੈਨਿਕ ਕਾਰਬਨ, ਮੈਗਨੇਸ਼ੀਅਮ, ਸਲਫਰ ਵਰਗੀਆਂ ਤੱਤਾਂ ਦੀ ਵੱਡੀ ਘਾਟ ਮਹਿਸੂਸ ਹੋਈ ਹੈ।