ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਚ ਪਿਆ ਟੋਆ, ਹਾਦਸਿਆਂ ਨੂੰ ਸੱਦਾ ! - National Highway
🎬 Watch Now: Feature Video

ਚੰਡੀਗੜ੍ਹ: ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਪਿਆ ਹੋਇਆ ਟੋਆ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਦੱਸ ਦਈਏ ਕਿ ਜਿਸ ਜਗ੍ਹਾ ਇਹ ਟੋਆ ਪਿਆ ਹੈ ਉਹ ਕੈਂਟ ਥਾਣਾ ਅਤੇ ਫੌਜ ਦਾ ਪੂਰਾ ਇਲਾਕਾ ਪੈਂਦਾ ਹੈ, ਪਰ ਹੁਣ ਤੱਕ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਦੱਸ ਦਈਏ ਕਿ ਇਹ ਟੋਆ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇਅ ਚੇਤਕ ਪਾਰਕ ਨੇੜੇ ਪੁਲ 'ਤੇ ਪਿਆ ਹੈ, ਜਿੱਥੇ ਕੁਝ ਦੂਰੀ 'ਤੇ ਟੋਲ ਟੈਕਸ ਲਗਾਇਆ ਗਿਆ ਹੈ, ਉੱਥੇ ਹੀ ਲੋਕ ਆਉਣ-ਜਾਣ ਸਮੇਂ ਟੈਕਸ ਵੀ ਦਿੰਦੇ ਹਨ, ਪਰ ਫਿਰ ਵੀ ਇਸ ਨੂੰ ਬੰਦ ਨਹੀਂ ਕੀਤਾ ਗਿਆ।