ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸੂਬਾ ਪੱਧਰੀ ਬੰਦੀ ਛੋੜ ਲਈ 21 ਤਾਰੀਕ ਨੂੰ ਨਿਕਲੇਗਾ ਕੈਂਡਲ ਮਾਰਚ - Sri Amritsar Sahib Human Rights
🎬 Watch Now: Feature Video
ਅੰਮ੍ਰਿਤਸਰ ਸਾਹਿਬ ਮਨੁੱਖੀ ਅਧਿਕਾਰ ਸੰਗਠਨ ਦੇ ਸਰਗਰਮ ਮੈਂਬਰ ਬੀਬੀ ਜਸਵਿੰਦਰ ਕੌਰ ਸੋਹਲ ਵੱਲੋਂ ਇੱਕ ਵੱਖਰੇ ਢੰਗ ਨਾਲ ਬੰਦੀ ਸਿੰਘਾ ਦੀ ਰਿਹਾਈ ਲਈ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਵੱਖ-ਵੱਖ ਸ਼ਹਿਰਾਂ ਕਸਬਿਆਂ ਤੇ ਹੋਰ ਫਿਰਕੇ ਦੇ ਲੋਕਾਂ ਨੂੰ ਲਾਮਬੰਦ ਕਰਕੇ ਮਨੁੱਖੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਸਘੰਰਸ ਲੜਿਆ ਜਾ ਰਿਹਾ ਹੈ। ਅੱਜ ਮਨੁੱਖੀ ਅਧਿਕਾਰ ਸੰਸਥਾ ਦੀ ਪੰਜਾਬ ਦੀਆਂ ਇਕਾਈਆਂ ਦੀ ਮੀਟਿੰਗ ਤੋਂ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਸਮੇਂ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਖੁਲਾਸੇ ਕਰਦਿਆਂ ਬੀਬੀ ਜਸਵਿੰਦਰ ਕੌਰ ਸੋਹਲ ਨੇ ਕਿਹਾ ਕਿ ਬੰਦੀ ਸਿੰਘਾ ਦੀ ਰਿਹਾਈ ਦਾ ਮਾਮਲਾ ਕਿਸੇ ਧਰਮ ਜਾਂ ਫ਼ਿਰਕੇ ਦੇ ਹੋਣ ਨਾਲ ਮਨੁੱਖੀ ਅਧਿਕਾਰਾਂ ਦੇ ਨਾਲ ਸਬੰਧਿਤ ਹੈ। ਬੀਬੀ ਸੋਹਲ ਨੇ ਕਿਹਾ ਕਿ ਇਸ ਸਘੰਰਸ ਨੂੰ ਹੋਰ ਅੱਗੇ ਲਿਜਾਣ ਲਈ ਅਤੇ ਇਸ ਦਾ ਦਾਇਰਾ ਵਿਸ਼ਾਲ ਕਰਨ ਲਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲੇ ਲਏ ਗਏ ਹਨ। ਜਿਸ ਵਿੱਚ 21 ਤਾਰੀਖ ਨੂੰ ਬੰਦੀ-ਛੋੜ ਦਿਵਸ ਨੂੰ ਸਮਰਪਤ ਪੰਜਾਬ ਪੱਧਰੀ “ਬੰਦੀ ਛੋੜ ਕੈਂਡਲ ਮਾਰਚ" ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਆਯੋਜਤ ਕੀਤਾ ਜਾ ਰਿਹਾ ਹੈ।