1971 ਦੀ ਜੰਗ ਜਿੱਤੇ ਭਾਰਤ ਨੂੰ ਹੋਏ ਪੂਰੇ 50 ਸਾਲ - ਸਾਬਕਾ ਲੈਫਟੀਨੈਂਟ ਕਰਨਲ ਓ.ਪੀ. ਮਹਿਤਾ
🎬 Watch Now: Feature Video
ਬਠਿੰਡਾ: 1971 ਜੰਗ ਵਿੱਚ ਭਾਰਤ ਦੀ ਜਿੱਤ ਨੂੰ ਪੂਰੇ 50 ਸਾਲ ਹੋਣ ਦੇ ਰੂਪ ਵਿੱਚ ਗੋਲਡਨ ਜੁਬਲੀ ਮਨਾ ਕੇ ਸ਼ਹਿਰ ਵਿੱਚੋਂ ਮਸ਼ਾਲ ਮਾਰਚ ਕੱਢਿਆ ਗਿਆ। ਇਸ ਮੌਕੇ ਸਾਬਕਾ ਲੈਫ਼ਟੀਨੈਂਟ ਕਰਨਲ ਓ.ਪੀ. ਮਹਿਤਾ ਨੇ ਦੱਸਿਆ ਕਿ ਸੰਨ 1971 ਦੇ ਵਿੱਚ ਹੋਈ ਜੰਗ ਦੇ ਵਿੱਚ ਭਾਰਤ ਦੀ ਇੱਕ ਵੱਡੀ ਜਿੱਤ ਸੀ। ਪਰ ਅਫ਼ਸੋਸ ਜਿਸ ਵਿੱਚ ਸਾਡੇ ਦੇਸ਼ ਦੇ ਕਈ ਜਵਾਨ ਸ਼ਹੀਦ ਵੀ ਹੋਏ ਤੇ ਕਈ ਜ਼ਖ਼ਮੀ ਵੀ ਹੋਏ। ਇਸ ਜਿੱਤ ਵਿੱਚ ਪਾਕਿਸਤਾਨ ਦੇ 92 ਹਜ਼ਾਰ ਫ਼ੌਜੀਆਂ ਨੇ ਸਰੰਡਰ ਕੀਤਾ ਸੀ। ਇਸ ਇਤਿਹਾਸਕ ਜੰਗ ਨੂੰ ਹੁਣ ਪੂਰੇ 50 ਸਾਲ ਹੋ ਚੁੱਕੇ ਹਨ, ਜਿਸ ਨੂੰ ਗੋਲਡਨ ਜੁਬਲੀ ਸਮਾਰੋਹ ਵਜੋਂ ਮਨਾਇਆ ਜਾ ਰਿਹਾ ਹੈ।