ਵਿਆਹ ਸਮਾਗਮ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ 12 ਸਾਲ ਦੀ ਬੱਚੀ ਅਤੇ ਉਸ ਦੀ ਭੂਆ ਗ੍ਰਿਫਤਾਰ - ਲੁਧਿਆਣਾ ਦੇ ਆੜ੍ਹਤੀ ਚੌਕ
🎬 Watch Now: Feature Video
ਲੁਧਿਆਣਾ ਦੇ ਆੜ੍ਹਤੀ ਚੌਕ ਨੇੜੇ ਬੀਤੇ ਦਿਨੀਂ ਇਕ ਵਿਆਹ ਸਮਾਗਮ ਵਿੱਚੋਂ ਚੋਰੀ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਛੋਟੀ 12 ਸਾਲ ਦੀ ਬੱਚੀ ਅਤੇ ਉਸ ਦੀ ਭੂਆ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 70 ਹਜ਼ਾਰ ਰੁਪਏ ਬੱਚੀ ਨੇ ਵਿਆਹ ਵਿੱਚ ਚੋਰੀ ਕੀਤੇ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਇੱਕ ਗਰੋਹ ਹੈ ਜੋ ਬੱਚਿਆਂ ਨੂੰ ਵਿਸ਼ੇਸ਼ ਤੌਰ ਉੱਤੇ ਸਿਖਲਾਈ ਦਿੰਦੇ ਹਨ ਅਤੇ ਇਹ ਬੱਚੇ ਵਿਆਹ ਸ਼ਾਦੀ ਦੇ ਸਮਾਗਮਾਂ ਵਿੱਚ ਜਾ ਕੇ ਪੂਰੀ ਤਰਾਂ ਘੁਲ ਮਿਲ ਜਾਂਦੇ ਹਨ, ਜਿਸ ਤੋਂ ਬਾਅਦ ਫਿਰ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਹਨਾਂ ਕਿਹਾ ਕਿ ਇਹ ਵਿਆਹ ਸ਼ਾਦੀਆਂ ਦੇ ਵਿੱਚ ਇਸ ਤਰ੍ਹਾਂ ਘੁਲ ਮਿਲ ਜਾਂਦੇ ਹਨ ਅਤੇ ਫੇਰ ਮਹਿੰਗੀਆਂ ਚੀਜ਼ਾਂ ਵੱਲ ਉਹ ਧਿਆਨ ਰੱਖਦੇ ਨੇ ਅਤੇ ਦਾਅ ਲੱਗਦਿਆਂ ਹੀ ਲੈ ਕੇ ਭੱਜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਹੋਣ ਕਰਕੇ ਕੋਈ ਸ਼ੱਕ ਵੀ ਨਹੀਂ ਕਰਦਾ ਇਸ ਕਰਕੇ ਅਸਾਨੀ ਨਾਲ ਉਹ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬੱਚੀ ਦਾ ਰਿਮਾਂਡ ਲੈਣ ਤੋਂ ਬਾਅਦ ਉਸ ਨੂੰ ਬਾਲ ਘਰ ਦੇ ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਉਸ ਦੀ ਭੂਆ ਤੋਂ ਪੁੱਛਗਿਛ ਚੱਲ ਰਹੀ ਹੈ।